ਖਿਤਾਬੀ ਜਿੱਤ ਦੇ ਬਾਅਦ ਵਿਸ਼ਵ ਰੈਂਕਿੰਗ ''ਚ 72ਵੇਂ ਨੰਬਰ ''ਤੇ ਪਹੁੰਚੇ ਸ਼ੁਭੰਕਰ

02/06/2018 9:18:21 AM

ਨਵੀਂ ਦਿੱਲੀ, (ਬਿਊਰੋ)— ਮੇਬੈਂਕ ਚੈਂਪੀਅਨਸ਼ਿਪ 'ਚ ਖਿਤਾਬੀ ਜਿੱਤ ਦੇ ਬਾਅਦ ਸ਼ੁਭੰਕਰ ਸ਼ਰਮਾ ਸੋਮਵਾਰ ਨੂੰ ਜਾਰੀ ਅਧਿਕਾਰਤ ਵਿਸ਼ਵ ਗੋਲਫ ਰੈਂਕਿੰਗ (ਓ.ਡਬਲਯੂ.ਜੀ.ਆਰ.) 'ਚ 72ਵੇਂ ਸਥਾਨ ਦੇ ਨਾਲ ਚੋਟੀ ਦੇ ਭਾਰਤੀ ਗੋਲਫਰ ਬਣੇ। ਚੰਡੀਗੜ੍ਹ ਦੇ ਰਹਿਣ ਵਾਲੇ ਸ਼ੁਭੰਕਰ ਨੇ ਪਹਿਲੀ ਵਾਰ ਚੋਟੀ ਦੇ 100 ਗੋਲਫਰਾਂ 'ਚ ਜਗ੍ਹਾ ਬਣਾਈ ਹੈ।

ਉਨ੍ਹਾਂ ਨੇ ਭਾਰਤੀ ਖਿਡਾਰੀਆਂ 'ਚ ਪੀ.ਜੀ.ਏ. ਟੂਰ 'ਤੇ ਨਿਯਮਿਤ ਰੂਪ ਨਾਲ ਖੇਡਣ ਵਾਲੇ ਅਨਿਰਬਾਨ ਲਾਹਿੜੀ ਨੂੰ ਪਿੱਛੇ ਛੱਡਿਆ ਜੋ 76ਵੇਂ ਸਥਾਨ 'ਤੇ ਹਨ। ਹੋਰਨਾਂ ਭਾਰਤੀਆਂ 'ਚ ਗਗਨਜੀਤ ਭੁੱਲਰ 155ਵੇਂ, ਸ਼ਿਵ ਕਪੂਰ 192ਵੇਂ, ਅਜਿਤੇਸ਼ ਸੰਧੂ 199ਵੇਂ ਅਤੇ ਐੱਸ.ਐੱਸ.ਪੀ. ਚੌਰਸੀਆ 226ਵੇਂ ਸਥਾਨ 'ਤੇ ਹਨ।


Related News