ਹੈਮਿਲਟਨ 'ਚ ਵਨ-ਡੇ ਕਰੀਅਰ ਦਾ ਪਹਿਲਾ ਸੈਂਕੜਾ ਲਗਾ ਆਈਅਰ ਨੇ ਬਣਾਏ ਇਹ ਵੱਡੇ ਰਿਕਾਰਡ

02/06/2020 4:17:38 PM

ਸਪੋਰਟਸ ਡੈਸਕ— ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਅਤੇ ਕੇ. ਐੱਲ. ਰਾਹੁਲ ਦੀ ਦਮਦਾਰ ਪਾਰੀਆਂ ਦੀ ਬਦੌਲਤ ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਹੈਮਿਲਟਨ ਦੇ ਸੇਡਨ ਪਾਰਕ ਸਟੇਡੀਅਮ 'ਚ ਖੇਡੇ ਗਏ ਪਹਿਲੇ ਵਨ ਡੇ ਮੈਚ 'ਚ 347 ਦੌੜਾਂ ਬਣਾਉਣ ਸਫਲ ਰਹੀ ਸੀ। ਹਾਲਾਂਕਿ ਇਹ ਮੈਚ ਟੀਮ ਇੰਡੀਆ ਨਿਊਜ਼ੀਲੈਂਡ ਤੋਂ 4 ਵਿਕਟਾਂ ਨਾਲ ਹਾਰ ਗਈ ਸੀ ਪਰ ਇਸ ਮੈਚ 'ਚ ਟੀਮ ਇੰਡੀਆ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਸੀ। ਇਸ ਮੈਚ 'ਚ ਆਈਅਰ ਨੇ ਬਿਹਤਰੀਨ ਪਾਰੀ ਖੇਡ ਆਪਣੇ ਵਨ-ਡੇ ਕਰੀਅਰ ਦਾ ਪਹਿਲਾ ਸੈਂਕੜਾ ਲਾਇਆ।PunjabKesari
ਪਹਿਲੇ ਵਨ ਡੇ 'ਚ ਸ਼੍ਰੇਅਸ ਅਈਅਰ ਨੇ 101 ਗੇਂਦਾਂ 'ਚ 11 ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ ਵਨ ਡੇ ਕਰੀਅਰ ਦਾ ਪਹਿਲਾ ਸੈਂਕੜਾ ਪੂਰਾ ਕੀਤਾ। ਅਈਅਰ ਨੇ 107 ਗੇਂਦਾਂ 'ਚ 11 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 103 ਦੌੜਾਂ ਬਣਾ ਕੇ ਟਿਮ ਸਾਊਥੀ ਦਾ ਸ਼ਿਕਾਰ ਬਣਿਆ ਅਤੇ ਮਿਸ਼ੇਲ ਸੈਂਟਨਰ ਨੂੰ ਆਪਣਾ ਕੈਚ ਦੇ ਬੈਠਾ। ਇਸ ਮੁਕਾਬਲੇ 'ਚ ਅਈਅਰ ਨੇ ਵਨ ਡੇ ਕਰੀਅਰ ਦਾ ਪਹਿਲਾ ਸੈਂਕੜਾ ਲਾਉਣ ਦੇ ਨਾਲ ਹੀ ਟੀਮ ਇੰਡੀਆ 'ਚ ਨੰਬਰ ਚਾਰ ਲਈ ਆਪਣੀ ਦਾਅਵੇਦਾਰੀ ਹੋਰ ਜ਼ਿਆਦ ਮਜ਼ਬੂਤ ਕੀਤੀ। ਇਸਦੇ ਨਾਲ ਹੀ ਅਈਅਰ ਇਸ ਮੈਚ 'ਤੇ ਵਨ ਡੇ ਮੈਚ 'ਚ ਖੇਡਦਾ ਹੋਇਆ ਕਈ ਰਿਕਾਰਡ ਆਪਣੇ ਨਾਂ ਕਰ ਲਏ।

ਹੈਮਿਲਟਨ 'ਤੇ ਸਭ ਤੋਂ ਵੱਡਾ ਸਕੋਰ ਬਣਾਉਣ ਵਾਲਾ ਭਾਰਤੀ
ਵਰਿੰਦਰ ਸਹਿਵਾਗ - ਨਿਊਜ਼ੀਲੈਂਡ ਖਿਲਾਫ ਸਾਲ 2009 'ਚ 125* ਦੌੜਾਂ
ਸ਼੍ਰੇਅਸ ਅਈਅਰ    - ਨਿਊਜ਼ੀਲੈਂਡ ਖਿਲਾਫ ਸਾਲ 2020 'ਚ 103 ਦੌੜਾਂ
ਸ਼ਿਖਰ ਧਵਨ       - ਆਇਰਲੈਂਡ ਖਿਲਾਫ ਸਾਲ 2015 'ਚ 100 ਦੌੜਾਂ
ਕੇ. ਐੱਲ ਰਾਹੁਲ -   ਨਿਊਜ਼ੀਲੈਡ ਖਿਲਾਫ ਸਾਲ 2020 'ਚ 88* ਦੌੜਾਂPunjabKesari

ਹੈਮਿਲਟਨ 'ਚ ਭਾਰਤ ਦੀ ਸਭ ਤੋਂ ਵੱਡੀ ਸਾਂਝੇਦਾਰੀ
ਵਰਿੰਦਰ ਸਹਿਵਾਗ ਅਤੇ ਗੌਤਮ ਗੰਭੀਰ  - ਨਿਊਜ਼ੀਲੈਂਡ ਖਿਲਾਫ ਸਾਲ 2009 'ਚ ਪਹਿਲੀ ਵਿਕਟ ਲਈ 201 ਦੌੜਾਂ
ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ  -  ਆਇਰਲੈਂਡ ਖਿਲਾਫ ਸਾਲ 2015 'ਚ ਪਹਿਲੀ ਵਿਕਟ ਲਈ 174 ਦੌੜਾਂ
ਸ਼੍ਰੇਅਸ ਅਈਅਰ ਅਤੇ ਕੇ. ਐੱਲ. ਰਾਹੁਲ -  ਨਿਊਜ਼ੀਲੈਂਡ ਖਿਲਾਫ ਸਾਲ 2020 'ਚ ਚੌਥੇ ਵਿਕਟ ਲਈ 136 ਦੌੜਾਂ
ਐੱਮ. ਐੱਸ. ਧੋਨੀ ਅਤੇ ਰਵਿੰਦਰ ਜਡੇਜਾ - ਨਿਊਜ਼ੀਲੈਂਡ ਖਿਲਾਫ ਸਾਲ 2014 'ਚ ਛੇਵੀਂ ਵਿਕਟ ਲਈ 127*

Image result for iyar 1st odi

ਅਕਤੂਬਰ 2018 ਤੋਂ ਬਾਅਦ ਨੰਬਰ ਚਾਰ 'ਤੇ ਸੈਂਕੜਾ ਲਾਉਣ ਵਾਲੇ ਭਾਰਤੀ
ਸ਼ਰੇਅਸ ਅਈਅਰ ਨੇ ਇਸ ਮੈਚ 'ਚ ਸੈਂਕੜਾ ਲਗਾਉਣ ਦੇ ਨਾਲ ਹੀ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਦੇ ਹੋਏ ਅਕਤੂਬਰ 2018 ਤੋਂ ਬਾਅਦ ਸੈਂਕੜਾ ਲਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹਨ। ਇਸ ਤੋਂ ਪਹਿਲਾਂ ਅਕਤੂਬਰ 2018 'ਚ ਅੰਬਾਤੀ ਰਾਇਡੂ ਨੇ ਸੈਂਕੜਾ ਲਾਇਆ ਸੀ।


Related News