ਸ਼੍ਰੇਅਸ ਅਈਅਰ ਦਾ ਅਰਧ ਸੈਂਕੜਾ, ਮੁੰਬਈ ਪੁੱਜੀ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਫਾਈਨਲ ''ਚ
Thursday, Nov 03, 2022 - 08:37 PM (IST)
ਸਪੋਰਟਸ ਡੈਸਕ— ਸਈਅਦ ਮੁਸ਼ਤਾਕ ਅਲੀ ਟਰਾਫੀ 2022 ਦੇ ਦੂਜੇ ਸੈਮੀਫਾਈਨਲ 'ਚ ਮੁੰਬਈ ਨੇ ਆਖ਼ਰਕਾਰ ਈਡਨ ਗਾਰਡਨ ਦੇ ਮੈਦਾਨ 'ਤੇ ਸ਼੍ਰੇਅਸ ਅਈਅਰ ਦੀਆਂ 44 ਗੇਂਦਾਂ 'ਚ 73 ਦੌੜਾਂ ਦੀ ਪਾਰੀ ਦੀ ਬਦੌਲਤ ਵਿਦਰਭ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਪਹਿਲਾਂ ਖੇਡਦਿਆਂ ਵਿਦਰਭ ਨੇ ਜਿਤੇਸ਼ ਸ਼ਰਮਾ ਦੀਆਂ 24 ਗੇਂਦਾਂ 'ਤੇ 46 ਦੌੜਾਂ ਦੀ ਬਦੌਲਤ 164 ਦੌੜਾਂ ਬਣਾਈਆਂ। ਜਵਾਬ 'ਚ ਮੁੰਬਈ ਨੇ 16.5 ਓਵਰਾਂ 'ਚ ਟੀਚਾ ਹਾਸਲ ਕਰ ਲਿਆ।
ਵਿਦਰਭ ਦੀ ਸ਼ੁਰੂਆਤ ਖਰਾਬ ਰਹੀ। ਸੰਜੇ ਰਘੂਨਾਥ 4 ਅਤੇ ਕਪਤਾਨ ਅਕਸ਼ੈ ਵਾਡੇਕਰ ਇੱਕ ਦੌੜ ਬਣਾ ਕੇ ਆਊਟ ਹੋ ਗਏ। ਫਿਰ ਅਥਰਵ ਟੇਡੇ ਨੇ 29 ਅਤੇ ਵਾਨਖਾੜੇ ਨੇ 26 ਗੇਂਦਾਂ ਵਿੱਚ 34 ਦੌੜਾਂ ਬਣਾ ਕੇ ਵਿਦਰਭ ਦੇ ਸਕੋਰ ਨੂੰ ਅੱਗੇ ਵਧਾਇਆ। ਮੱਧਕ੍ਰਮ ਵਿੱਚ ਅਕਸ਼ੇ ਅਤੇ ਸ਼ਿਵਮ ਦੂਬੇ ਦੀ ਅਸਫਲਤਾ ਤੋਂ ਬਾਅਦ ਜਿਤੇਸ਼ ਸ਼ਰਮਾ ਨੇ ਵਿਕਟ ਸੰਭਾਲਿਆ ਅਤੇ ਦੌੜਾਂ ਦੀ ਝੜੀ ਲਗਾ ਦਿੱਤੀ। ਜੀਤੇਸ਼ ਨੇ 24 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 46 ਦੌੜਾਂ ਬਣਾਈਆਂ ਅਤੇ ਟੀਮ ਨੂੰ 164 ਦੌੜਾਂ ਤੱਕ ਪਹੁੰਚਾਇਆ।
ਜਵਾਬ 'ਚ ਮੁੰਬਈ ਦੀ ਸ਼ੁਰੂਆਤ ਖਰਾਬ ਰਹੀ। ਕਪਤਾਨ ਰਹਾਣੇ ਨੇ ਪੰਜ ਦੌੜਾਂ ਅਤੇ ਯਸ਼ਸਵੀ ਜਾਇਸਵਾਲ ਨੇ 12 ਦੌੜਾਂ ਬਣਾਈਆਂ। ਪਰ ਪ੍ਰਿਥਵੀ ਨੇ ਸ਼੍ਰੇਅਸ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ। ਪ੍ਰਿਥਵੀ ਜਿੱਥੇ 34 ਦੌੜਾਂ ਬਣਾ ਕੇ ਆਊਟ ਹੋ ਗਿਆ, ਉੱਥੇ ਹੀ ਸ਼੍ਰੇਅਸ ਨੇ 44 ਗੇਂਦਾਂ ਵਿੱਚ ਸੱਤ ਚੌਕਿਆਂ ਤੇ ਸੱਤ ਛੱਕਿਆਂ ਦੀ ਮਦਦ ਨਾਲ 73 ਦੌੜਾਂ ਬਣਾਈਆਂ। ਸਰਫ਼ਰਾਜ਼ ਖ਼ਾਨ ਵੀ 19 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 27 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ। ਸ਼ਿਵਮ ਦੂਬੇ ਨੇ ਵੀ ਅੰਤ 'ਚ 4 ਗੇਂਦਾਂ 'ਤੇ 13 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਵੱਲ ਲੈ ਗਿਆ।