ਸ਼੍ਰੇਅਸ ਨੇ ਚੋਟੀ ਦੀ ਟਾਇਰ ਕੰਪਨੀ ਸਿਏਟ ਦੇ ਨਾਲ ਕਰਾਰ ਕੀਤਾ
Tuesday, Oct 01, 2019 - 02:32 PM (IST)
ਨਵੀਂ ਦਿੱਲੀ— ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਪ੍ਰਮੁੱਖ ਟਾਇਰ ਨਿਰਮਾਤਾ ਕੰਪਨੀ ਸਿਏਟ ਦੇ ਨਾਲ ਇਕ ਕਰਾਰ ਕੀਤਾ ਹੈ ਜਿਸ ਦੇ ਤਹਿਤ ਉਹ ਕੰਪਨੀ ਦੇ ਲੋਗੋ ਵਾਲਾ ਬੱਲਾ ਇਸਤੇਮਾਲ ਕਰਨਗੇ। ਅਈਅਰ ਨੇ ਪਹਿਲਾਂ ਰੋਹਿਤ ਸ਼ਰਮਾ, ਅਜਿੰਕਯ ਰਹਾਨੇ, ਸ਼ੁਭਮਨ ਗਿੱਲ, ਮਯੰਕ ਅਗਰਵਾਲ ਅਤੇ ਹਰਮਨਪ੍ਰੀਤ ਕੌਰ ਜਿਹੇ ਸਟਾਰ ਖਿਡਾਰੀ ਸਿਏਟ ਨਾਲ ਜੁੜੇ ਹੋਏ ਹਨ। ਖੇਡ ਦੇ ਸਾਰੇ ਫਾਰਮੈਟਾਂ 'ਚ ਹੁਣ ਅਈਅਰ ਆਪਣੇ ਬੱਲੇ 'ਤੇ ਸਿਏਟ ਦਾ ਲੋਗੋ ਲਗਾ ਕੇ ਖੇਡਣਗੇ।
ਵੈਸਟਇੰਡੀਜ਼ ਖਿਲਾਫ ਸੀਰੀਜ਼ 'ਚ ਭਾਰਤੀ ਟੀਮ 'ਚ ਚੌਥੇ ਸਥਾਨ 'ਤੇ ਲੋਕੇਸ਼ ਰਾਹੁਲ ਦੀ ਜਗ੍ਹਾ ਅਈਅਰ ਨੂੰ ਤਰਜੀਹ ਦਿੱਤੀ ਗਈ ਸੀ ਅਤੇ ਦੂਜੇ ਅਤੇ ਤੀਜੇ ਇਕ ਰੋਜ਼ਾ ਕੌਮਾਂਤਰੀ ਮੈਚ 'ਚ ਲਗਾਤਾਰ ਦੋ ਅਰਧ ਸੈਂਕੜੇ ਜੜੇ। ਮੁੰਬਈ 'ਚ ਜਨਮੇ 24 ਸਾਲ ਦੇ ਅਈਅਰ ਇੰਡੀਅਨ ਪ੍ਰੀਮੀਅਰ ਲੀਗ ਦੇ ਸਭ ਤੋਂ ਨੌਜਵਾਨ ਕਪਤਾਨ ਹਨ ਅਤੇ ਉਨ੍ਹਾਂ ਦੀ ਅਗਵਾਈ 'ਚ ਦਿੱਲੀ ਕੈਪੀਟਲਸ ਦੀ ਟੀਮ 2019 'ਚ 7 ਸਾਲ 'ਚ ਪਹਿਲੀ ਵਾਰ ਪਲੇਅ ਆਫ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ।
