ਪੈਨਲਟੀ ਕਾਰਨਰ ''ਤੇ ਟੀਮ ਨੂੰ ਕਰਨੀ ਹੋਵੇਗੀ ਮਿਹਨਤ : ਕੋਚ ਮਾਰਿਨ

Monday, Jun 17, 2019 - 05:19 PM (IST)

ਪੈਨਲਟੀ ਕਾਰਨਰ ''ਤੇ ਟੀਮ ਨੂੰ ਕਰਨੀ ਹੋਵੇਗੀ ਮਿਹਨਤ : ਕੋਚ ਮਾਰਿਨ

ਹਿਰੋਸ਼ਿਮਾ— ਭਾਰਤੀ ਹਾਕੀ ਟੀਮ ਲਈ ਹੇਠਲੀ ਰੈਂਕਿੰਗ ਵਾਲੀ ਫਿਜ਼ੀ ਨੂੰ ਐੱਫ.ਆਈ.ਐੱਚ. ਮਹਿਲਾ ਸੀਰੀਜ਼ 'ਚ ਹਰਾਉਣਾ ਮੁਸ਼ਕਲ ਨਹੀਂ ਹੋਵੇਗਾ ਪਰ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਟੀਮ ਜੇਕਰ ਪੈਨਲਟੀ ਕਾਰਨਰ ਨੂੰ ਤਬਦੀਲ ਕਰਨ ਦੀ ਦਰ ਬਿਹਤਰ ਕਰ ਲਵੇ ਤਾਂ ਕੰਮ ਹੋਰ ਸੌਖਾ ਹੋ ਜਾਵੇਗਾ। ਨੌਵੇਂ ਸਥਾਨ 'ਤੇ ਕਾਬਜ ਭਾਰਤ ਟੂਰਨਾਮੈਂਟ 'ਚ ਸਰਵਉੱਚ ਰੈਂਕਿੰਗ ਵਾਲੀ ਟੀਮ ਹੈ ਅਤੇ ਅਜੇ ਤਕ ਇਕ ਹੀ ਗੋਲ ਗੁਆਇਆ ਹੈ। 

ਉਸ ਨੇ ਉਰੂਗਵੇ ਨੂੰ 4-1 ਨਾਲ ਅਤੇ ਪੋਲੈਂਡ ਨੂੰ 5-0 ਨਾਲ ਹਰਾਇਆ। ਮਾਰਿਨ ਨੇ ਕਿਹਾ, ''ਇਸ 'ਚ ਕੋਈ ਸ਼ੱਕ ਨਹੀਂ ਕਿ ਟੀਮ ਨੇ ਪਹਿਲੇ ਦੋ ਮੈਚ ਚੰਗੇ ਖੇਡੇ ਪਰ ਸਾਨੂੰ ਇਸ ਤੋਂ ਬਿਹਤਰ ਖੇਡਣਾ ਹੋਵੇਗਾ। ਸਾਡੀ ਤਬਦੀਲੀ ਦਰ ਬਿਹਤਰ ਹੋ ਸਕਦੀ ਹੈ। ਜੇਕਰ ਅਜਿਹਾ ਹੋ ਗਿਆ ਤਾਂ ਕੰਮ ਹੋਰ ਆਸਾਨ ਹੋ ਜਾਵੇਗਾ।'' ਉਨ੍ਹਾਂ ਕਿਹਾ, ''ਅਸੀਂ ਪਹਿਲੇ ਦੋ ਮੈਚਾਂ 'ਚ ਕਈ ਮੌਕੇ ਬਣਾਏ। ਪੈਨਲਟੀ ਕਾਰਨਰ ਵੀ ਮਿਲੇ। ਟੀਮ ਆਪਣੇ ਖੇਡ ਦਾ ਮਜ਼ਾ ਲੈ ਰਹੀ ਹੈ ਜੋ ਕੋਚ ਲਈ ਚੰਗੀ ਗੱਲ ਹੈ।''


author

Tarsem Singh

Content Editor

Related News