ਸ਼ੂਟਿੰਗ ਵਰਲਡ ਕੱਪ : ਭਾਰਤ ਨੂੰ ਮਿਲਿਆ ਚੌਥਾ ਸੋਨ, ਅਖਿਲ ਦੇ ਦਿਵਾਈ ਸਫਲਤਾ

03/11/2018 9:22:30 AM

ਗਵਾਡਲਜਾਰਾ (ਬਿਊਰੋ)— ਭਾਰਤੀ ਨਿਸ਼ਾਨੇਬਾਜ਼ ਅਖਿਲ ਸ਼ਿਯੋਰਾਨ ਨੇ ਮੈਕਸੀਕੋ ਦੇ ਗਵਾਡਲਜਾਰਾ ਵਿਚ ਜਾਰੀ ਸ਼ੂਟਿੰਗ ਵਰਲਡ ਕੱਪ ਵਿਚ ਸੋਨੇ ਦਾ ਤਗਮਾ ਜਿੱਤਿਆ ਹੈ। 22 ਸਾਲ ਦੇ ਅਖਿਲ ਮੌਜੂਦਾ ਵਰਲਡ ਕੱਪ ਦੇ ਅੱਠਵੇਂ ਦਿਨ ਪੁਰਸ਼ਾਂ ਦੀ 50 ਮੀਟਰ ਰਾਈਫਲ 3ਪੀ ਮੁਕਾਬਲੇ ਵਿਚ ਪਹਿਲੇ ਸਥਾਨ ਉੱਤੇ ਰਹੇ। ਫਾਈਨਲ ਵਿਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ 455.6 ਅੰਕ ਹਾਸਲ ਕੀਤੇ।

अखिल शियोरान (बीच में)
ਪਹਿਲੀ ਵਾਰ ਸ਼ੂਟਿੰਗ ਵਰਲਡ ਕੱਪ ਵਿਚ ਹਿੱਸਾ ਲੈ ਰਹੇ ਅਖਿਲ ਨੇ ਇਹ ਸੁਨਹਿਰੀ ਸਫਲਤਾ ਹਾਸਲ ਕੀਤੀ ਹੈ।
ਇਸ ਈਵੇਂਟ ਵਿਚ ਆਸਟਰੀਆ ਦੇ ਬੇਰਨਹਾਰਡ ਪਿਕਲ ਨੇ 452.0 ਪੁਆਇੰਟ ਨਾਲ ਚਾਂਦੀ ਅਤੇ ਹੰਗਰੀ ਦੇ ਇਸਟਵਾਨ ਪੈਨੀ ਨੇ 442.3 ਅੰਕਾਂ ਨਾਲ ਕਾਂਸੀ ਤਮਗਾ ਜਿੱਤਿਆ। ਇਸਦੇ ਨਾਲ ਹੀ 12 ਮਾਰਚ ਤੱਕ ਚੱਲਣ ਵਾਲੇ ਸ਼ੂਟਿੰਗ ਵਰਲਡ ਕੱਪ ਵਿਚ ਭਾਰਤ ਕੁਲ 9 ਤਗਮਿਆਂ ਨਾਲ ਪਹਿਲੇ ਸਥਾਨ ਉੱਤੇ ਬਰਕਰਾਰ ਹੈ, ਜਿਸ ਵਿਚ 4 ਗੋਲਡ, 1 ਸਿਲਵਰ ਅਤੇ 4 ਕਾਂਸੇ ਦੇ ਮੈਡਲ ਸ਼ਾਮਲ ਹਨ। ਚੀਨ (5) ਅਤੇ ਅਮਰੀਕਾ (5) ਦੂਜੇ ਅਤੇ ਤੀਸਰੇ ਸਥਾਨ ਉੱਤੇ ਹਨ।

ਸ਼ੂਟਿੰਗ ਵਰਲਡ ਕੱਪ ਵਿਚ ਭਾਰਤ ਦੀ ਮਨੂੰ ਭਾਕੇਰ ਨੇ ਦੋ ਗੋਲਡ ਮੈਡਲ ਹਾਸਲ ਕੀਤੇ ਹਨ। ਉਨ੍ਹਾਂ ਨੇ ਇਹ ਮੈਡਲ 10 ਮੀਟਰ ਪਿਸਟਲ ਦੇ ਇੰਡੀਵੀਜੁਲ ਅਤੇ ਮਿਕਸਡ ਟੀਮ ਈਵੇਂਟ (ਓਮ ਪ੍ਰਕਾਸ਼ ਮਿਥਰਵਾਲ ਨਾਲ) ਵਿਚ ਆਪਣੇ ਨਾਮ ਕੀਤੇ ਹਨ। ਉਨ੍ਹਾਂ ਦੇ ਇਲਾਵਾ ਇਕ ਗੋਲਡ ਮੈਡਲ ਸ਼ਹਜਰ ਰਿਜਵੀ ਦੇ ਹਿੱਸੇ ਆਇਆ ਹੈ।


Related News