ਨਿਸ਼ਾਨੇਬਾਜ਼ੀ ਕੁਆਲੀਫਾਇਰ-ਸ਼ਯੋਰਾਣ ਨੂੰ ਸੋਨਾ ਤੇ ਤੋਮਰ ਨੂੰ ਚਾਂਦੀ
Saturday, Jan 13, 2024 - 10:40 AM (IST)
ਜਕਾਰਤਾ– ਭਾਰਤੀ ਨਿਸ਼ਾਨੇਬਾਜ਼ਾਂ ਅਖਿਲ ਸ਼ਯੋਰਾਣ ਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਏਸ਼ੀਆਈ ਓਲੰਪਿਕ ਕੁਆਲੀਫਾਇਰ ’ਚ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨਸ ਵਿਚ ਸ਼ੁੱਕਰਵਾਰ ਨੂੰ ਕ੍ਰਮਵਾਰ ਸੋਨ ਤੇ ਚਾਂਦੀ ਤਮਗੇ ਜਿੱਤੇ। ਸ਼ਯੋਰਾਣ ਨੇ 460.2 ਦਾ ਸਕੋਰ ਕਰਕੇ 8 ਨਿਸ਼ਾਨੇਬਾਜ਼ਾਂ ਦਾ ਫਾਈਨਲ ਜਿੱਤਿਆ। ਉੱਥੇ ਹੀ, ਟੋਕੀਓ ਓਲੰਪਿਕ ਖੇਡ ਚੁੱਕਾ ਤੋਮਰ 459.0 ਅੰਕ ਨਾਲ ਦੂਜੇ ਸਥਾਨ ’ਤੇ ਰਿਹਾ। ਥਾਈਲੈਂਡ ਦੇ ਟੀ. ਵੋਂਗਸੁਕਦੀ ਨੇ ਕਾਂਸੀ ਤਮਗਾ ਜਿੱਤਿਆ।
ਸ਼ਯੋਰਾਣ, ਤੋਮਰ ਤੇ ਸਵਪਨਿਲ ਕੁਸਾਲੇ ਨੇ ਮਿਲ ਕੇ ਟੀਮ ਵਰਗ ਵਿਚ ਸੋਨ ਤਮਗਾ ਜਿੱਤਿਆ ਭਾਰਤੀ ਟੀਮ ਨੇ 1758 ਅੰਕ ਹਾਸਲ ਕੀਤੇ। ਚੀਨ 18 ਅੰਕ ਪਿੱਛੇ ਦੂਜੇ ਤੇ ਦੱਖਣੀ ਕੋਰੀਆ ਤੀਜੇ ਸਥਾਨ ’ਤੇ ਰਿਹਾ। ਵਿਅਕਤੀਗਤ ਕੁਆਲੀਫਿਕੇਸ਼ਨ ਵਿਚ ਤੋਮਰ 588 ਅੰਕ ਲੈ ਕੇ ਤੀਜੇ ਤੇ ਸ਼ਯੋਰਾਣ 586 ਅੰਕਾਂ ਨਾਲ 6ਵੇਂ ਸਥਾਨ ’ਤੇ ਰਿਹਾ।
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਭਾਰਤ ਦੇ ਨੀਰਜ ਕੁਮਾਰ ਤੇ ਚੈਨ ਸਿੰਘ ਨੇ ਵੀ ਕੁਆਲੀਫਿਕੇਸ਼ਨ ਵਿਚ ਹਿੱਸਾ ਲਿਆ ਪਰ ਸਿਰਫ ਰੈਂਕਿੰਗ ਅੰਕ ਹਾਸਲ ਕਰਨ ਲਈ। ਉਹ ਫਾਈਨਲ ਵਿਚ ਪ੍ਰਵੇਸ਼ ਕਰਨ ਦੀ ਯੋਗਤਾ ਨਹੀਂ ਰੱਖਦੇ ਸਨ। ਭਾਰਤ ਦੇ ਹੁਣ 10 ਸੋਨ, 8 ਚਾਂਦੀ ਤੇ 6 ਕਾਂਸੀ ਤਮਗੇ ਹੋ ਗਏ ਹਨ। 50 ਮੀਟਰ ਰਾਈਫਲ ਥ੍ਰੀ ਪੋਜੀਸ਼ਨਸ ਵਿਚ ਤਿੰਨੇ ਭਾਰਤੀਆਂ ਨੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਕੁਆਲੀਫਾਇੰਗ ਦੌਰ ਵਿਚ ਐਸ਼ਵਰਿਆ ਦੂਜੇ, ਸ਼ਯੋਰਾਣ ਤੀਜੇ ਤੇ ਕੁਸਾਲੇ ਚੌਥੇ ਸਥਾਨ ’ਤੇ ਰਹੇ ਜਦਕਿ ਚੀਨ ਦਾ ਯੂ ਹਾਓ ਚੋਟੀ ’ਤੇ ਰਿਹਾ। ਫਾਈਨਲ ਵਿਚ ਸ਼ਯੋਰਾਣ ਨੇ ਨੀਲਿੰਗ ਪੋਜੀਸ਼ਨ ਵਿਚ 1533, ਪ੍ਰੋਨ ਵਿਚ 154 ਤੇ ਸਟੈਂਡਿੰਗ ਵਿਚ 1009 ਅੰਕ ਬਣਾਏ।
25 ਮੀਟਰ ਫਾਇਰ ਪਿਸਟਲ ਪ੍ਰਤੀਯੋਗਿਤਾ ਸ਼ਨੀਵਾਰ ਨੂੰ ਹੋਵੇਗੀ।
ਇਹ ਵੀ ਪੜ੍ਹੋ- 'ਉਹ ਕੁਝ ਵੀ ਹਾਸਲ ਕਰ ਸਕਦੇ ਹਨ',ਸਚਿਨ ਦੇ 100 ਸੈਂਕੜਿਆਂ ਦੇ ਰਿਕਾਰਡ ਬਾਰੇ ਵਿਰਾਟ 'ਤੇ ਬੋਲੇ ਲੋਇਡ
ਭਾਰਤ ਦੇ ਆਦਰਸ਼ ਸਿੰਘ ਤੇ ਵਿਜੇਵੀਰ ਸਿੱਧੂ ਕੁਆਲੀਫਾਇੰਗ ਦੇ ਪਹਿਲੇ ਦਿਨ 6ਵੇਂ ਤੇ 7ਵੇਂ ਸਥਾਨ ’ਤੇ ਹਨ। ਭਾਰਤੀਆਂ ਕੋਲ ਓਲੰਪਿਕ ਕੋਟਾ ਹਾਸਲ ਕਰਨ ਦਾ ਮੌਕਾ ਹੈ ਜਦਕਿ ਟਾਪ-6 ਕੁਆਲੀਫਾਈ ਕਰਨਗੇ ਤੇ ਕੋਰੀਆ ਤੇ ਜਾਪਾਨ ਦੇ ਘੱਟ ਤੋਂ ਘੱਟ ਤਿੰਨ ਨਿਸ਼ਾਨੇਬਾਜ਼ ਉਨ੍ਹਾਂ ਤੋਂ ਉੱਪਰ ਹਨ, ਜਿਹੜੇ ਇਸ ਗੇੜ ਵਿਚ ਕੋਟਾ ਹਾਸਲ ਕਰਨ ਦੀ ਯੋਗਤਾ ਨਹੀਂ ਰੱਖਦੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।