ਨਿਸ਼ਾਨੇਬਾਜ਼ੀ ਦਾ ਰਾਸ਼ਟਰਮੰਡਲ ਖੇਡਾਂ 2022 ''ਚੋਂ ਹਟਣਾ ਨਿਰਾਸ਼ਾਜਨਕ ਨਹੀਂ : ਨਾਰੰਗ
Tuesday, Jul 02, 2019 - 02:48 AM (IST)

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡ ਮਹਾਸੰਘ (ਸੀ. ਜੀ. ਐੱਫ.) ਵਲੋਂ ਨਿਸ਼ਾਨੇਬਾਜ਼ੀ ਨੂੰ 2022 ਖੇਡਾਂ ਤੋਂ ਹਟਾਉਣ ਦੇ ਫੈਸਲੇ 'ਤੇ ਓਲੰਪਿਕ ਤਮਗਾ ਜੇਤੂ ਨਿਸ਼ਾਨਬਾਜ਼ ਗਗਨ ਨਾਰੰਗ ਨੇ ਕਿਹਾ ਕਿ ਇਸ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਕਿਸੇ ਖੇਡ 'ਚ ਚੰਗਾ ਕਰਨ ਲਈ ਚਾਰ ਸਾਲ 'ਚ ਇਕ ਵਾਰ ਹੋਣ ਵਾਲੇ ਮੁਕਾਬਲੇ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਲੰਡਨ ਓਲੰਪਿਕ (2012) 'ਚ ਕਾਂਸੀ ਤਮਗਾ ਜਿੱਤਣ ਵਾਲੇ ਨਾਰੰਗ ਨੇ ਆਪਣੀ ਗੱਲ ਨੂੰ ਸਹੀ ਸਿੱਧ ਕਰਨ ਲਈ ਕ੍ਰਿਕਟ ਅਤੇ ਸਕੁਐਸ਼ ਦੀ ਮਿਸਾਲ ਦਿੱਤੀ।
ਨਾਰੰਗ ਨੇ ਕਿਹਾ, ''ਮੈਂ ਇਸ ਨੂੰ ਨਿਰਾਸ਼ਾ ਵਜੋਂ ਨਹੀਂ ਦੇਖ ਰਿਹਾ, ਇਹ ਨਾਂਹ-ਪੱਖੀ ਨਹੀਂ ਹੈ। ਜੇਕਰ ਤੁਸੀਂ ਕ੍ਰਿਕਟ ਨੂੰ ਦੇਖੋਗੇ ਤਾਂ ਇਹ ਓਲੰਪਿਕ 'ਚ ਵੀ ਨਹੀਂ ਹੈ, ਇਹ ਰਾਸ਼ਟਰਮੰਡਲ ਖੇਡਾਂ 'ਚ ਵੀ ਨਹੀਂ ਹੈ ਪਰ ਉਹ ਖੁਦ ਹੀ ਲੋਕਪ੍ਰਿਯ ਹੋ ਰਹੀ ਹੈ। ਸਕੁਐਸ਼ ਵੀ ਹੁਣ ਖੁਦ ਚੰਗਾ ਕਰ ਰਹੀ ਹੈ।''