ਨਿਸ਼ਾਨੇਬਾਜ਼ੀ : ਮੇਹੁਲੀ ਤੇ ਤੁਸ਼ਾਰ ਨੇ ਯੁਵਾ ਓਲੰਪਿਕ ਖੇਡਾਂ ਦਾ ਕੋਟਾ ਕੀਤਾ ਹਾਸਲ

12/10/2017 2:18:09 AM

ਨਵੀਂ ਦਿੱਲੀ— ਮੇਹੁਲੀ ਘੋਸ਼ ਤੇ ਤੁਸ਼ਾਰ ਮਾਨੇ ਸ਼ਨੀਵਾਰ ਨੂੰ ਜਾਪਾਨ ਦੀ ਵਾਕੋ ਸਿਟੀ ਵਿਚ 10ਵੀਂ ਏਸ਼ੀਆਈ ਚੈਂਪੀਅਨਸ਼ਿਪ ਦੀ 10 ਮੀਟਰ ਰਾਈਫਲ/ਪਿਸਟਲ ਪ੍ਰਤੀਯੋਗਤਾ ਵਿਚ ਕ੍ਰਮਵਾਰ ਸੋਨ ਤੇ ਕਾਂਸੀ ਤਮਗਾ ਜਿੱਤ ਕੇ 2018 ਯੁਵਾ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਮਹਿਲਾ ਤੇ ਪੁਰਸ਼ ਨਿਸ਼ਾਨੇਬਾਜ਼ ਬਣ ਗਏ। ਮੇਹੁਲੀ ਨੇ ਮਹਿਲਾ 10 ਮੀਟਰ ਏਅਰ ਰਾਈਫਲ ਯੁਵਾ ਵਰਗ ਵਿਚ ਸੋਨ ਤਮਗੇ ਨਾਲ ਤਿੰਨ ਕੋਟਾ ਸਥਾਨਾਂ ਵਿਚੋਂ ਇਕ ਆਪਣੇ ਨਾਂ ਕੀਤਾ, ਜਦਕਿ ਤੁਸ਼ਾਰ ਨੇ ਪੁਰਸ਼ 10 ਮੀਟਰ ਏਅਰ ਰਾਈਫਲ ਯੁਵਾ ਵਰਗ ਵਿਚ ਕਾਂਸੀ ਤਮਗੇ ਨਾਲ ਚਾਰ ਕੋਟਾ ਸਥਾਨਾਂ ਵਿਚੋਂ ਇਕ ਹਾਸਲ ਕੀਤਾ।  ਭਾਰਤ ਨੇ ਅੱਜ ਤਿੰਨ ਸੋਨ ਤੇ ਤਿੰਨ ਕਾਂਸੀ ਤਮਗੇ ਜਿੱਤੇ ਜਦਕਿ ਪਹਿਲੇ ਦਿਨ ਭਾਰਤੀ ਟੀਮ ਨੇ ਪੰਜ ਤਮਗੇ ਜਿੱਤੇ ਸਨ।


Related News