ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ: ਈਸ਼ਾ ਨੇ ਮਹਿਲਾ ਏਅਰ ਪਿਸਟਲ ’ਚ ਸੋਨ ਤਮਗਾ ਜਿੱਤਿਆ
Sunday, Sep 14, 2025 - 03:53 PM (IST)

ਸਪੋਰਟਸ ਡੈਸਕ- ਓਲੰਪੀਅਨ ਅਤੇ ਮੌਜੂਦਾ ਮਿਕਸਡ ਟੀਮ ਪਿਸਟਲ ਵਿਸ਼ਵ ਚੈਂਪੀਅਨ ਈਸ਼ਾ ਸਿੰਘ ਨੇ ਅੱਜ ਇੱਥੇ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਰਾਈਫਲ/ਪਿਸਟਲ ਵਿੱਚ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਭਾਰਤ ਦੇ ਤਮਗਿਆਂ ਦੇ ਸੋਕੇ ਨੂੰ ਖਤਮ ਕੀਤਾ ਹੈ। 20 ਸਾਲਾ ਈਸ਼ਾ ਨੇ ਨਿੰਗਬੋ ਓਲੰਪਿਕ ਸਪੋਰਟਸ ਸੈਂਟਰ ਵਿੱਚ ਰੋਮਾਂਚਕ ਫਾਈਨਲ ’ਚ ਸਥਾਨਕ ਖਿਡਾਰਨ ਯਾਓ ਕਿਆਨਕਸੁਨ ਨੂੰ 0.1 ਅੰਕਾਂ ਨਾਲ ਹਰਾਇਆ।
ਦੱਖਣੀ ਕੋਰੀਆ ਦੀ ਮੌਜੂਦਾ ਓਲੰਪਿਕ ਚੈਂਪੀਅਨ ਓਹ ਯੇਜਿਨ ਨੇ ਕਾਂਸੇ ਦਾ ਤਮਗਾ ਜਿੱਤਿਆ। ਇਹ ਇਸ ਈਵੈਂਟ ਵਿੱਚ ਈਸ਼ਾ ਦਾ ਪਹਿਲਾ ਵਿਸ਼ਵ ਕੱਪ ਸੋਨ ਤਮਗਾ ਹੈ ਅਤੇ ਇਸ ਨੇ ਭਾਰਤ ਨੂੰ ਤਗ਼ਮਾ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਪਹੁੰਚਣ ਵਿੱਚ ਮਦਦ ਕੀਤੀ ਹੈ। ਚਾਰ ਹੋਰ ਦੇਸ਼ ਇੱਕ ਸੋਨ ਤਮਗੇ ਨਾਲ ਪੰਜਵੇਂ ਸਥਾਨ ’ਤੇ ਭਾਰਤ ਦੇ ਨਾਲ ਬਰਾਬਰ ਹਨ। ਮੇਜ਼ਬਾਨ ਚੀਨ ਦੋ ਸੋਨੇ, ਚਾਰ ਚਾਂਦੀ ਅਤੇ ਇੱਕ ਕਾਂਸੇ ਦੇ ਤਮਗੇ ਨਾਲ ਸਿਖਰ ’ਤੇ ਹੈ।