ਮਹਿਲਾ ਹਾਕੀ ''ਚ ਭਾਰਤ ਤੇ ਕੋਰੀਆ ਵਿਚਾਲੇ ਮੁਕਾਬਲਾ ਅੱਜ
Wednesday, Sep 10, 2025 - 01:42 PM (IST)

ਸਪੋਰਟਸ ਡੈਸਕ- ਪੂਲ ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਬੁੱਧਵਾਰ ਨੂੰ ਮਹਿਲਾ ਏਸ਼ੀਆ ਕੱਪ ਦੇ ਸੁਪਰ-4 ਗੇੜ ਦੇ ਆਪਣੇ ਪਹਿਲੇ ਮੈਚ ਵਿੱਚ ਕੋਰੀਆ ਖ਼ਿਲਾਫ਼ ਲੈਅ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਸ਼ਾਨਦਾਰ ਢੰਗ ਨਾਲ ਕੀਤੀ।
ਭਾਰਤ ਨੇ ਪਹਿਲਾਂ ਥਾਈਲੈਂਡ ਨੂੰ 11-0 ਨਾਲ ਹਰਾਇਆ। ਮਗਰੋਂ ਜਪਾਨ ਖ਼ਿਲਾਫ਼ 2-2 ਨਾਲ ਡਰਾਅ ਖੇਡਿਆ ਤੇ ਆਖਰੀ ਮੈਚ ਵਿੱਚ ਸਿੰਗਾਪੁਰ ਨੂੰ 12-0 ਨਾਲ ਮਾਤ ਦਿੱਤੀ। ਪੂਲ ‘ਬੀ’ ਵਿੱਚ ਭਾਰਤ ਗੋਲ ਅੰਤਰ ਦੇ ਆਧਾਰ ’ਤੇ ਜਾਪਾਨ ਤੋਂ ਅੱਗੇ ਰਹਿ ਕੇ ਸਿਖਰ ’ਤੇ ਰਿਹਾ।