ਸਾਤਵਿਕ-ਚਿਰਾਗ ਫਾਈਨਲ ''ਚ, ਸੋਨ ਤਗਮਾ ਜਿੱਤਣ ਤੋਂ ਇੱਕ ਜਿੱਤ ਦੂਰ
Saturday, Sep 13, 2025 - 03:04 PM (IST)

ਹਾਂਗਕਾਂਗ- ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਲੀ-ਨਿੰਗ ਹਾਂਗਕਾਂਗ ਓਪਨ 2025 ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਗਈ ਹੈ, ਜੋ ਕਿ ਇਸ ਸਾਲ ਉਨ੍ਹਾਂ ਦਾ ਪਹਿਲਾ ਫਾਈਨਲ ਹੈ। ਸਮੈਸ਼ ਬ੍ਰਦਰਜ਼ ਦੀ ਜੋੜੀ ਨੇ ਚੀਨੀ ਤਾਈਪੇ ਦੇ ਚੇਨ ਚੇਂਗ ਕੁਆਨ ਅਤੇ ਲਿਨ ਬਿੰਗ-ਵੇਈ ਨੂੰ ਸਿਰਫ਼ 38 ਮਿੰਟਾਂ ਵਿੱਚ 21-17, 21-15 ਨਾਲ ਹਰਾਇਆ। ਭਾਰਤ ਦੀ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਜੋੜੀ ਹੁਣ ਫਾਈਨਲ ਵਿੱਚ ਛੇਵੀਂ ਦਰਜਾ ਪ੍ਰਾਪਤ ਚੀਨ ਦੀ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਨਾਲ ਭਿੜੇਗੀ। ਭਾਰਤੀ ਜੋੜੀ ਹੁਣ ਸੋਨ ਤਗਮਾ ਜਿੱਤਣ ਤੋਂ ਇੱਕ ਕਦਮ ਦੂਰ ਹੈ।