ਪੂਜਾ ਸੈਮੀਫਾਈਨਲ ’ਚ ਪਹੁੰਚੀ, ਵਿਸ਼ਵ ਚੈਂਪੀਅਨਸ਼ਿਪ ’ਚ ਤਮਗਾ ਕੀਤਾ ਪੱਕਾ
Friday, Sep 12, 2025 - 02:24 PM (IST)

ਲਿਵਰਪੂਲ (ਭਾਸ਼ਾ)- ਭਾਰਤ ਦੀ ਤਜੁਰਬੇਕਾਰ ਮੁੱਕੇਬਾਜ਼ ਪੂਜਾ ਰਾਣੀ ਨੇ ਪੋਲੈਂਡ ਦੀ ਏਮਿਲੀਆ ਕੋਟੇਰਸਕਾ ਨੂੰ ਹਰਾ ਕੇ ਮਹਿਲਾਵਾਂ ਦੇ 80 ਕਿ. ਗ੍ਰਾ. ਵਰਗ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਇਸ ਤਰ੍ਹਾਂ ਉਸ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਆਪਣਾ ਪਹਿਲਾ ਤਮਗਾ ਪੱਕਾ ਕੀਤਾ।
ਪਹਿਲੇ ਦੌਰ ’ਚ ਬਾਈ ਹਾਸਲ ਕਰਨ ਵਾਲੀ 34 ਸਾਲਾ ਪੂਜਾ ਨੇ ਆਪਣੇ ਤਜੁਰਬੇ ਦੇ ਦਮ ’ਤੇ ਬੁੱਧਵਾਰ ਦੇਰ ਰਾਤ ਕੁਆਰਟਰ ਫਾਈਨਲ ’ਚ ਕਿਸ਼ੋਰੀ ਕੋਟੇਰਸਕਾ ਨੂੰ 3-2 ਨਾਲ ਹਰਾਇਆ। ਇਸ ਤਰ੍ਹਾਂ ਚੈਂਪੀਅਨਸ਼ਿਪ ’ਚ ਭਾਰਤ ਦੇ 3 ਤਮਗੇ ਪੱਕੇ ਹੋ ਗਏ ਹਨ। ਪੂਜਾ ਤੋਂ ਪਹਿਲਾਂ 2 ਵਾਰ ਦੀ ਏਸ਼ੀਆਈ ਚੈਂਪੀਅਨ ਜੈਸਮੀਨ ਲੇਮਬੋਰੀਆ (57 ਕਿ. ਗ੍ਰਾ.) ਅਤੇ ਸ਼ੇਰਾਨ (80 ਕਿ. ਗ੍ਰਾ. ਤੋਂ ਵੱਧ) ਨੇ ਸੈਮੀਫਾਈਨਲ ’ਚ ਪਹੁੰਚ ਕੇ ਤਮਗੇ ਪੱਕੇ ਕੀਤੇ ਸਨ।