ਨਿਕਹਤ ਜ਼ਰੀਨ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਪੁੱਜੀ

Wednesday, Sep 10, 2025 - 01:59 PM (IST)

ਨਿਕਹਤ ਜ਼ਰੀਨ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਪੁੱਜੀ

ਲਿਵਰਪੂਲ– 2 ਵਾਰ ਦੀ ਚੈਂਪੀਅਨ ਨਿਕਹਤ ਜ਼ਰੀਨ ਨੇ ਮੰਗਲਵਾਰ ਨੂੰ ਜਾਪਾਨ ਦੀ ਯੁਨਾ ਨਿਸ਼ਿਨਾਕਾ ਨੂੰ ਸਖਤ ਮੁਕਾਬਲੇ ਵਿਚ ਹਰਾ ਕੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।

ਡਰਾਅ ਵਿਚ ਗੈਰ ਦਰਜਾ ਪ੍ਰਾਪਤ ਨਿਕਹਤ ਨੇ ਮਹਿਲਾਵਾਂ ਦੇ 51 ਕਿ. ਗ੍ਰਾ. ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਸਰਬਸੰਮਤੀ ਦੇ ਫੈਸਲੇ ਨਾਲ ਜਿੱਤ ਹਾਸਲ ਕੀਤੀ। ਹਾਲਾਂਕਿ ਇਹ ਸਕੋਰ 21 ਸਾਲਾ ਨਿਸ਼ਿਨਾਕਾ ਵੱਲੋਂ ਦਿੱਤੀ ਗਈ ਸਖਤ ਟੱਕਰ ਨੂੰ ਨਹੀਂ ਦਰਸਾਉਂਦਾ ਹੈ। ਨਿਸ਼ਿਨਾਕਾ ਨੇ ਲਗਾਤਾਰ ਭਾਰਤੀ ਮੁੱਕੇਬਾਜ਼ ਨੂੰ ਪ੍ਰੇਸ਼ਾਨ ਕੀਤਾ ਤੇ ਲੋੜ ਤੋਂ ਵੱਧ ਪਕੜ ਬਣਾਈ ਰੱਖਣ ਦੇ ਕਾਰਨ ਉਸਦੇ ਦੋ ਅੰਕ ਕੱਟੇ ਗਏ। ਦੋਵੇਂ ਮੁੱਕੇਬਾਜ਼ਾਂ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਪੂਰੇ ਇਰਾਦੇ ਦੇ ਨਾਲ ਅੱਗੇ ਵਧੀ ਤੇ ਅੰਤ ਵਿਚ ਉਸ ਨੇ 5-1 ਨਾਲ ਜਿੱਤ ਆਪਣੀ ਝੋਲੀ ਵਿਚ ਪਾ ਲਈ।


author

Tarsem Singh

Content Editor

Related News