ਨਿਸ਼ਾਨੇਬਾਜ਼ ਜੀਤੂ ਟਾਪ ਯੋਜਨਾ ''ਚੋਂ ਬਾਹਰ

Thursday, Jul 19, 2018 - 03:17 AM (IST)

ਨਵੀਂ ਦਿੱਲੀ- ਭਾਰਤ ਦੇ ਚੋਟੀ ਦੇ ਨਿਸ਼ਾਨੇਬਾਜ਼ ਜੀਤੂ ਰਾਏ ਸਮੇਤ 4 ਨਿਸ਼ਾਨੇਬਾਜ਼ਾਂ ਨੂੰ ਖਰਾਬ ਫਾਰਮ ਕਾਰਨ ਅੱਜ ਟਾਰਗੈੱਟ ਓਲੰਪਿਕ ਪੋਡੀਅਮ (ਟਾਪ) ਯੋਜਨਾ 'ਚੋਂ ਬਾਹਰ ਕਰ ਦਿੱਤਾ ਗਿਆ।
ਟ੍ਰੈਕ ਅਤੇ ਫੀਲਡ ਦੇ 3 ਖਿਡਾਰੀਆਂ ਨੂੰ ਵੀ ਖਰਾਬ ਪ੍ਰਦਰਸ਼ਨ ਕਾਰਨ ਬਾਹਰ ਕੀਤਾ ਗਿਆ। ਮਿਸ਼ਨ ਓਲੰਪਿਕ ਸੈੱਲ ਦੀ ਇਥੇ ਹੋਈ ਬੈਠਕ ਵਿਚ ਇਹ ਫੈਸਲਾ ਲਿਆ ਗਿਆ।   ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਟੇਬਲ ਟੈਨਿਸ ਖਿਡਾਰਨ ਮਣਿਕਾ ਬੱਤਰਾ ਨੂੰ ਏਸ਼ੀਆਈ ਖੇਡਾਂ ਤਕ ਤਿਆਰੀ ਲਈ 2 ਲੱਖ 40 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ ਗਈ। ਇਹ ਰਕਮ ਕੋਚ ਸੰਦੀਪ ਗੁਪਤਾ ਦੇ ਨਾਲ ਅਭਿਆਸ, ਫਿਜ਼ੀਓ, ਟ੍ਰੇਨਰ ਅਤੇ ਮਾਲਸ਼ੀਏ ਦੀਆਂ ਸੇਵਾਵਾਂ ਤੋਂ ਇਲਾਵਾ ਉਪਕਰਨ ਖਰੀਦਣ 'ਤੇ ਖਰਚ ਹੋਵੇਗੀ।


Related News