ਸ਼ੋਆਨ ਗਾਂਗੁਲੀ 200 ਮੀਟਰ ਮੇਡਲੀ ’ਚ 38ਵੇਂ ਸਥਾਨ ’ਤੇ
Thursday, Jul 31, 2025 - 10:56 AM (IST)

ਸਿੰਗਾਪੁਰ– ਭਾਰਤੀ ਤੈਰਾਕ ਸ਼ੋਆਨ ਗਾਂਗੁਲੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਪੁਰਸ਼ਾਂ ਦੀ 200 ਮੀਟਰ ਮੇਡਲੀ ਵਿਚ 38ਵੇਂ ਸਥਾਨ ’ਤੇ ਰਿਹਾ। ਕਰਨਾਟਕ ਦਾ 20 ਸਾਲਾ ਗਾਂਗੁਲੀ ਆਪਣੀ ਹੀਟ ਵਿਚ 2:05.40 ਸੈਕੰਡ ਦਾ ਸਮਾਂ ਕੱਢ ਕੇ 8ਵੇਂ ਸਥਾਨ ’ਤੇ ਰਿਹਾ ਤੇ ਕੁੱਲ 38ਵੇਂ ਸਥਾਨ ’ਤੇ ਖਤਮ ਕੀਤਾ। ਇਸ ਨਾਲ ਉਹ 16 ਤੈਰਾਕਾਂ ਦੇ ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕਿਆ। ਮੌਜੂਦਾ ਓਲੰਪਿਕ ਚੈਂਪੀਅਨ ਲਿਓਨ ਮਾਰਚੰਡ ਹੀਟ ਵਿਚ ਚੋਟੀ ’ਤੇ ਰਿਹਾ। ਫ੍ਰੈਂਚ ਦੇ ਇਸ ਤੈਰਾਕ ਨੇ 1:57.63 ਸੈਕੰਡ ਦਾ ਸਮਾਂ ਕੱਢਿਆ।