10 ਦਿਨ ਦੀ ਬ੍ਰੇਕ ਤੋਂ ਬਾਅਦ ਪਾਕਿਸਤਾਨੀ ਟੀਮ ਨਾਲ ਜੁੜੇਗਾ ਸ਼ੋਇਬ ਮਲਿਕ
Thursday, May 09, 2019 - 03:16 AM (IST)

ਕਰਾਚੀ- ਸੀਨੀਅਰ ਬੱਲੇਬਾਜ਼ ਸ਼ੋਇਬ ਮਲਿਕ ਨਿੱਜੀ ਕਾਰਨਾਂ ਕਰਕੇ 10 ਦਿਨ ਦੀ ਬ੍ਰੇਕ ਤੋਂ ਬਾਅਦ ਵੀਰਵਾਰ ਨੂੰ ਇੰਗਲੈਂਡ ਵਿਚ ਰਾਸ਼ਟਰੀ ਟੀਮ ਨਾਲ ਜੁੜੇਗਾ। ਪੀ. ਸੀ. ਬੀ. ਨੇ ਇਕ ਬਿਆਨ ਵਿਚ ਕਿਹਾ ਕਿ ਸ਼ੋਇਬ ਮਲਿਕ ਵੀਰਵਾਰ ਨੂੰ ਸਾਊਥੰਪਟਨ ਵਿਚ ਟੀਮ ਨਾਲ ਜੁੜੇਗਾ। ਇੰਗਲੈਂਡ ਖਿਲਾਫ 11 ਮਈ ਨੂੰ ਦੂਜੇ ਵਨ ਡੇ ਲਈ ਮੌਜੂਦ ਰਹੇਗਾ। ਮਲਿਕ ਨੂੰ 19 ਅਪ੍ਰੈਲ ਨੂੰ 10 ਦਿਨ ਦੀ ਛੁੱਟੀ ਦਿੱਤੀ ਗਈ ਸੀ ਪਰ ਬੋਰਡ ਨੇ ਇਸ ਦਾ ਕਾਰਣ ਨਹੀਂ ਦੱਸਿਆ। 37 ਸਾਲਾ ਸ਼ੋਇਬ ਪਾਕਿਸਤਾਨ ਦੀ 15 ਮੈਂਬਰੀ ਵਿਸ਼ਵ ਕੱਪ ਟੀਮ ਵਿਚ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਉਹ ਵਿਸ਼ਵ ਕੱਪ ਤੋਂ ਬਾਅਦ ਵਨ ਡੇ ਕ੍ਰਿਕਟ ਨੂੰ ਅਲਵਿਦਾ ਕਹੇਗਾ।
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ

ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
