ਜਦੋਂ ਭਾਰਤੀ ਫੈਨ ਨੇ ਸ਼ੋਏਬ ਨੂੰ ਦੱਸੀ ਵਿਰਾਟ ਅਤੇ ਉਸ ਵਿਚਾਲੇ ਇਹ ਸਮਾਨਤਾ (ਵੀਡੀਓ)

Friday, Sep 21, 2018 - 01:12 PM (IST)

ਜਦੋਂ ਭਾਰਤੀ ਫੈਨ ਨੇ ਸ਼ੋਏਬ ਨੂੰ ਦੱਸੀ ਵਿਰਾਟ ਅਤੇ ਉਸ ਵਿਚਾਲੇ ਇਹ ਸਮਾਨਤਾ (ਵੀਡੀਓ)

ਨਵੀਂ ਦਿੱਲੀ— ਏਸ਼ੀਆ ਕੱਪ 2018 ਦੇ 5ਵੇਂ ਮੁਕਾਬਲੇ 'ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਇਸ ਲੈਅ ਨੂੰ ਬਰਕਰਾਰ ਰਖਦੇ ਹੋਏ ਰੋਹਿਤ ਦੀ ਕਪਤਾਨੀ ਵਾਲੀ ਭਾਰਤੀ ਟੀਮ ਅੱਜ ਬੰਗਲਾਦੇਸ਼ ਨੂੰ ਵੀ ਹਰਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਭਾਰਤ-ਪਾਕਿਸਤਾਨ ਮੈਚ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੱਸ ਪਵੋਗੇ।

ਦਰਅਸਲ, ਵੀਡੀਓ 'ਚ ਸ਼ੋਏਬ ਮਲਿਕ ਬਾਊਂਡਰੀ 'ਤੇ ਫੀਲਡਿੰਗ ਕਰ ਰਹੇ ਹਨ। ਇਸ ਦੌਰਾਨ ਇਕ ਭਾਰਤੀ ਪ੍ਰਸ਼ੰਸਕ ਨੇ ਮਲਿਕ ਨੂੰ ਬੁਲਾ ਕੇ ਕਿਹਾ ਕਿ ਤੁਹਾਡੀ ਟੀ-ਸ਼ਰਟ ਦਾ ਨੰਬਰ ਸਾਡੇ ਕਪਤਾਨ ਵਿਰਾਟ ਕੋਹਲੀ ਦੀ ਟੀ-ਸ਼ਰਟ ਦਾ ਵੀ ਹੈ। ਇਸ ਤੋਂ ਬਾਅਦ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਪ੍ਰਸ਼ੰਸਕ ਦੀ ਇਸ ਗੱਲ ਨੂੰ ਸੁਣ ਕੇ ਮਲਿਕ ਨੇ ਵੀ ਹਲਕੀ ਜਿਹੀ ਸਮਾਈਲ ਦਿੱਤੀ। ਵੀਡੀਓ ਨੂੰ ਵਿਰਾਟ ਕੋਹਲੀ ਦੇ ਫੈਨ ਪੇਜ ਤੋਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ।

View this post on Instagram

Malik bhai . . . #ViratKohli #anushkasharma#viratkohlifc #msdhoni#vk18#videostatus#vk18#hardikpandya #msdhoni #rohitsharma #hotness#hardikpandya#tissot #vk18 #ipl#rcb #DavidWarner #sachintendulkar #india #indiancricketteam #virushka #viratian #viratians #virushka#rohitsharma #videostatus #hardikpandya

A post shared by VIRAT KOHLI (@virat.kohli__clubb) on

ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਪੂਰੀ ਟੀਮ ਨੇ 43.1 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ। ਜਵਾਬ 'ਚ ਉਤਰੀ ਭਾਰਤੀ ਟੀਮ ਨੇ ਇਸ ਟੀਚੇ ਨੂੰ 126 ਗੇਂਦਾਂ ਬਾਕੀ ਰਹਿੰਦੇ ਹੀ ਹਾਸਲ ਕਰ ਲਿਆ। ਹਾਂਗਕਾਂਗ ਦੇ ਖਿਲਾਫ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਜਿੱਥੇ ਇਸ ਮੈਚ 'ਚ ਆਫ ਸੈਂਚੁਰੂ ਲਗਾਉਣ 'ਚ ਅਸਫਲ ਰਹੇ, ਤਾਂ ਉੱਥੇ ਹੀ ਰੋਹਿਤ ਸ਼ਰਮਾ ਨੇ ਕਪਤਾਨੀ ਪਾਰੀ ਖੇਡੀ।


Related News