ਸ਼ੋਇਬ ਅਖਤਰ ਨੇ ਕਰਾਈ ਸਰਜਰੀ, Video ਦੇ ਜ਼ਰੀਏ ਆਪਣੇ ਪ੍ਰਸ਼ੰਸਕ ਨੂੰ ਦੱਸੀ ਵਜ੍ਹਾ

08/29/2019 4:38:02 PM

ਸਪੋਰਟਸ ਡੈਸਕ : ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦਾ ਆਸਟਰੇਲੀਆ ਦੇ ਮੈਲਬੋਰਨ ਵਿਚ ਗੋਡਿਆਂ ਦਾ ਸਰਜਰੀ ਹੋ ਗਈ  ਹੈ। ਅਖਤਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਵੀਡੀਓ ਵੀ ਪਾਇਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਸਨੇ ਗੋਡਿਆਂ ਦੇ ਸਰਜਰੀ ਦੀ ਜਾਣਕਾਰੀ ਦਿੰਦਿਆਂ ਉਸਦੇ ਲਈ ਦੁਆ ਕਰਨ ਲਈ ਵੀ ਕਿਹਾ ਸੀ।

ਅਖਤਰ ਨੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਮੇਰੇ ਗੋਡਿਆਂ ਦੀ ਸਰਜਰੀ ਹੋ ਚੁੱਕੀ ਹੈ ਅਤੇ ਇਹ ਸਫਲ ਰਹੀ ਹੈ। ਹੁਣ ਮੈਂ ਠੀਕ ਹਾਂ। ਮੈਂ ਦਰਦ ਵਿਚ ਹਾਂ ਪਰ ਹੁਣ ਦਰਦ ਜ਼ਿਆਦਾ ਨਹੀਂ ਹੈ। ਅਖਤਰ ਦੇ ਗੋਡਿਆਂ ਵਿਚ ਕਾਫੀ ਦਰਦ ਰਹਿਣ ਲੱਗਾ ਸੀ ਜਿਸ ਕਾਰਨ ਉਸਨੇ ਸਰਜਰੀ ਕਰਾਉਂਣ ਦਾ ਫੈਸਲਾ ਲਿਆ ਸੀ। ਅਖਤਰ ਨੇ ਸਾਲ 2011 ਵਿਚ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲਿਆ ਸੀ। ਹੁਣ ਉਹ ਆਪਣੇ ਯੂ. ਟਿਊਬ ਚੈਨਲ ’ਤੇ ਕ੍ਰਿਕਟ ਈਵੈਂਟਸ ’ਤੇ ਆਪਣੀ ਰਾਏ ਦਿੰਦੇ ਹਨ। ਇਸ 44 ਸਾਲਾ ਕ੍ਰਿਕਟਰ ਨੇ ਪਾਕਿਸਤਾਨ ਲਈ 46 ਟੈਸਟ ਅਤੇ 163 ਵਨ ਡੇ ਮੈਚ ਖੇਡੇ ਹਨ। ਉਸ ਨੇ ਟੈਸਟ ਵਿਚ 178 ਅਤੇ ਵਨ ਡੇ ਵਿਚ 247 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਇਸਦੇ ਨਾਲ ਹੀ ਉਸਨੇ 15 ਟੀ-2 ਕੌਮਾਂਤਰੀ ਮੈਚ ਵੀ ਖੇਡੇ ਹਨ ਜਿਸ ਵਿਚ ਉਸਨੇ 19 ਵਿਕਟਾਂ ਹਾਸਲ ਕੀਤੀਆਂ ਹਨ।


Related News