ਅੱਜ ਹੀ ਦੇ ਦਿਨ ਸ਼ੋਏਬ ਅਖਤਰ ਨੇ ਰਚਿਆ ਸੀ ਇਤਿਹਾਸ, ਸੁੱਟੀ ਸੀ 161 km ਦੀ ਤੇਜ਼ ਗੇਂਦ

Saturday, Apr 27, 2019 - 03:27 PM (IST)

ਅੱਜ ਹੀ ਦੇ ਦਿਨ ਸ਼ੋਏਬ ਅਖਤਰ ਨੇ ਰਚਿਆ ਸੀ ਇਤਿਹਾਸ, ਸੁੱਟੀ ਸੀ 161 km ਦੀ ਤੇਜ਼ ਗੇਂਦ

ਸਪੋਰਟਸ ਡੈਸਕ— ਪਾਕਿਸਤਾਨ ਦੀ ਕ੍ਰਿਕਟ ਟੀਮ ਆਪਣੀ ਗੇਂਦਬਾਜ਼ੀ ਨਾਲ ਕਿਸੇ ਵੀ ਟੀਮ ਨੂੰ ਹਰਾਉਣ ਦੀ ਸਮਰਥਾ ਰਖਦੀ ਹੈ। ਇਕ ਸਮਾਂ ਸੀ ਜਦੋਂ ਪਾਕਿਸਤਾਨੀ ਟੀਮ 'ਚ ਵਸੀਮ ਅਕਰਮ, ਵਕਾਰ ਯੂਨਿਸ ਅਤੇ ਮੁਹੰਮਦ ਆਸਿਫ ਜਿਹੇ ਗੇਂਦਬਾਜ਼ ਸਨ, ਜਿਨ੍ਹਾਂ ਨੇ ਪਾਕਿਸਤਾਨ ਨੂੰ ਆਪਣੀ ਗੇਂਦਬਾਜ਼ੀ ਦੇ ਦਮ 'ਤੇ ਕਈ ਮੈਚ ਜਿਤਾਏ ਹਨ। ਪਰ ਸ਼ੋਏਬ ਅਖਤਰ ਜੋ ਕਿ ਗੋਲੀ ਦੀ ਤਰ੍ਹਾਂ ਤੇਜ਼ ਗੇਂਦ ਸੁੱਟਣ 'ਚ ਮਾਹਰ ਸਨ, ਇਸ ਕਾਰਨ ਉਹ ਕ੍ਰਿਕਟ ਜਗਤ 'ਚ ਘੱਟ ਸਮੇਂ 'ਚ ਹੀ ਪ੍ਰਸਿੱਧ ਹੋ ਗਏ ਸਨ। ਅੱਜ ਹੀ ਦੇ ਦਿਨ ਕ੍ਰਿਕਟ ਦੇ ਇਸ ਤੇਜ਼ ਗੇਂਦਬਾਜ਼ ਨੇ 161 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫਤਾਰ ਨਾਲ ਗੇਂਦ ਸੁੱਟੀ ਸੀ।
PunjabKesari
ਦਰਅਸਲ, ਸ਼ੋਏਬ ਨੇ 17 ਸਾਲ ਪਹਿਲਾਂ ਅੱਜ ਹੀ ਦੇ ਦਿਨ ਕ੍ਰਿਕਟ ਇਤਿਹਾਸ ਦੀ ਸਭ ਤੋਂ ਤੇਜ਼ ਗੇਂਦ ਸੁੱਟੀ ਸੀ। ਇਹ ਗੇਂਦ ਸ਼ੋਏਬ ਨੇ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਨਿਊਜ਼ੀਲੈਂਡ ਦੇ ਨਾਲ ਮੈਚ 'ਚ ਖੇਡਦੇ ਹੋਏ ਸੁੱਟੀ। ਉਨ੍ਹਾਂ ਨਿਊਜ਼ੀਲੈਂਡ ਦੇ ਬੱਲੇਬਾਜ਼ ਕ੍ਰੇਗ ਮੈਕਮਿਲਨ ਨੂੰ 161 ਕਿਲੋਮੀਟਰ ਪ੍ਰਤੀ ਘੰਟੇ ਨਾਲ ਗੇਂਦ ਸੁੱਟੀ ਜੋ ਉਸ ਸਮੇਂ ਦੀ ਸੁੱਟੀ ਗਈ ਸਭ ਤੋਂ ਤੇਜ਼ ਗੇਂਦ ਸੀ। ਬਾਅਦ 'ਚ ਵਿਸ਼ਵ ਕੱਪ 2003 'ਚ ਸ਼ੋਏਬ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ। ਸ਼ੋਏਬ ਨੇ ਇਹ ਰਿਕਾਰਡ ਸਾਊਥ ਅਫਰੀਕਾ ਦੇ ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ 'ਚ ਇੰਗਲੈਂਡ ਦੇ ਵਿਰੁੱਧ ਖੇਡਦੇ ਹੋਏ ਤੋੜ ਦਿੱਤਾ। ਸ਼ੋਏਬ ਨੇ ਇੰਗਲੈਂਡ ਦੇ ਨਿਕ ਨਾਈਟ ਨੂੰ 161.03 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ। ਇਹ ਗੇਂਦ ਕ੍ਰਿਕਟ 'ਚ ਸੁੱਟੀ ਗਈ ਸਭ ਤੋਂ ਤੇਜ਼ ਗੇਂਦ ਸੀ। ਸ਼ੋਏਬ ਤੋਂ ਇਲਾਵਾ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਬ੍ਰੇਟਲੀ ਅਤੇ ਸ਼ਾਨ ਟੇਟ ਵੀ ਇਹ ਅੰਕੜਾ ਛੂਹ ਚੁੱਕੇ ਹਨ। ਸ਼ੋਏਬ ਅਜੇ ਤਕ ਪਾਕਿਸਤਾਨ ਲਈ 163 ਮੈਚਾਂ 'ਚ 24.98 ਦੇ ਔਸਤ ਨਾਲ 247 ਵਿਕਟ ਹਾਸਲ ਕਰ ਚੁੱਕੇ ਹਨ। ਟੈਸਟ ਕਰੀਅਰ ਦੀ ਗੱਲ ਕਰੀਏ ਤਾਂ ਸ਼ੋਏਬ ਨੇ 63 ਮੈਚਾਂ 'ਚ 25.7 ਦੀ ਔਸਤ ਨਾਲ 178 ਵਿਕਟ ਲਏ ਹਨ।


author

Tarsem Singh

Content Editor

Related News