44 ਸਾਲਾ ਚੰਦਰਪਾਲ ਨੇ ਰਚਿਆ ਇਤਿਹਾਸ, ਟੀ-20 ''ਚ 76 ਗੇਂਦਾਂ ''ਚ ਠੋਕੀਆਂ 210 ਦੌੜਾਂ

04/05/2019 3:45:31 PM

ਸਪੋਰਟਸ ਡੈਸਕ— ਵੈਸਟਇੰਡੀਜ਼ ਟੀਮ ਦੇ ਧਾਕੜ ਟੈਸਟ ਬੱਲੇਬਾਜ਼ ਰਹੇ ਸ਼ਿਵ ਨਾਰਾਇਣ ਚੰਦਰਪਾਲ ਨੇ ਟੀ-20 ਕ੍ਰਿਕਟ 'ਚ ਇਕ ਬਹੁਤ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। 44 ਸਾਲਾ ਚੰਦਰਪਾਲ ਨੇ ਐਡਮ ਸੈਨਫੋਰਡ ਕ੍ਰਿਕਟ ਫਾਰ ਲਾਈਫ ਕ੍ਰਿਕਟ ਟੂਰਨਾਮੈਂਟ ਦੇ ਦੌਰਾਨ ਕੇਰਿਬੀ ਲੁੰਬਰ ਬਾਲ ਪਾਰਕ 'ਚ ਇਹ ਕਾਰਨਾਮਾ ਕਰ ਦਿਖਾਇਆ। ਚੰਦਰਪਾਲ ਇੱਥੇ ਮੈਡ ਡਾਗ ਟੀਮ ਵੱਲੋਂ ਖੇਡ ਰਹੇ ਸਨ। ਉਨ੍ਹਾਂ ਨੇ ਡਵੇਨ ਸਮਿਥ ਦੇ ਨਾਲ ਮਿਲ ਕੇ ਪਾਰੀ ਦਾ ਆਗਾਜ਼ ਕੀਤਾ ਸੀ ਅਤੇ ਦੇਖਦੇ ਹੀ ਦੇਖਦੇ ਦੋਹਰਾ ਸੈਂਕੜਾ ਜੜ ਦਿੱਤਾ। ਚੰਦਰਪਾਲ ਨੇ 210 ਦੌੜਾਂ ਦੀ ਪਾਰੀ ਦੇ ਦੌਰਾਨ 25 ਚੌਕੇ ਅਤੇ 13 ਛੱਕੇ ਜੜੇ ਇਸ ਦਾ ਮਤਲਬ ਇਹ ਹੈ ਕਿ 178 ਦੌੜਾਂ ਉਨ੍ਹਾਂ ਨੇ ਬਾਊਂਡਰੀਜ਼ ਤੋਂ ਬਣਾਈਆਂ।

ਮੈਡ ਡਾਗ ਨੇ ਬਣਾਈਆਂ 303 ਦੌੜਾਂ, 192 ਦੌੜਾਂ ਨਾਲ ਜਿੱਤਿਆ ਮੈਚ
PunjabKesari
ਚੰਦਰਪਾਲ ਦੇ ਤੂਫਾਨੀ ਦੋਹਰੇ ਸੈਂਕੜੇ ਦੀ ਮਦਦ ਨਾਲ ਮੈਡ ਡਾਗ ਦੀ ਟੀਮ ਨੇ 303 ਦੌੜਾਂ ਬਣਾ ਦਿੱਤੀਆਂ ਸਨ। ਇਹ ਕਿਸੇ ਵੀ ਟੀ-20 'ਚ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਸਰਵਸ੍ਰੇਸ਼ਠ ਸਕੋਰ ਹੈ। ਚੰਦਰਪਾਲ ਦੇ ਨਾਲ ਆਏ ਡਵੇਨ ਸਮਿਥ ਨੇ ਵੀ ਆਪਣੇ ਹੱਥ ਖੋਲਦੇ ਹੋਏ ਸਿਰਫ 29 ਗੇਂਦਾਂ 'ਚ 54 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ 2 ਛੱਕੇ ਲਗਾਏ। ਮੈਡ ਡਾਗ ਨੇ ਬਾਅਦ ਇਹ ਮੈਚ 192 ਦੌੜਾਂ ਨਾਲ ਜਿੱਤਿਆ। ਜੋ ਕਿ ਕਿਸੇ ਵੀ ਟਵੰਟੀ-20 ਮੈਚ 'ਚ ਟੀਚੇ ਦਾ ਬਚਾਅ ਕਰਦੇ ਹੋਏ ਦਰਜ ਕੀਤੀਆਂ ਗਈਆਂ ਸਭ ਤੋਂ ਵੱਡੀਆਂ ਜਿੱਤਾਂ 'ਚੋਂ ਇਕ ਹੈ।

ਵੈਸਟਇੰਡੀਜ਼ ਵੱਲੋਂ ਲਗਾ ਚੁੱਕੇ ਹਨ 30 ਸੈਂਕੜੇ
PunjabKesari
ਚੰਦਰਪਾਲ ਨੇ ਆਪਣੇ ਕਰੀਅਰ ਦੇ ਦੌਰਾਨ 164 ਟੈਸਟ ਮੈਚ ਖੇਡੇ ਜਿਸ 'ਚ ਉਨ੍ਹਾਂ ਦੇ ਨਾਂ 51 ਦੀ ਔਸਤ ਨਾਲ 11,867 ਦੌੜਾਂ ਦਰਜ ਹਨ। ਉਹ 30 ਸੈਂਕੜੇ ਵੀ ਲਗਾ ਚੁੱਕੇ ਹਨ। ਉਹ ਵੈਸਟਇੰਡੀਜ਼ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਹਨ। ਉਨ੍ਹਾਂ ਤੋਂ ਅੱਗੇ ਬ੍ਰਾਇਨ ਲਾਰਾ ਹਨ ਜੋ 11,953 ਦੌੜਾਂ ਬਣਾ ਚੁੱਕੇ ਹਨ। ਚੰਦਰਪਾਲ ਨੇ ਵਨ ਡੇ ਦੀਆਂ 251 ਪਾਰੀਆਂ 'ਚ 411 ਦੀ ਔਸਤ ਨਾਲ 8778 ਦੌੜਾਂ ਵੀ ਬਣਾਈਆਂ ਹਨ। 22 ਟੀ-20 ਖੇਡ ਚੁੱਕੇ ਚੰਦਰਪਾਲ ਦੇ ਨਾਂ 'ਤੇ 98.84 ਦੀ ਸਟ੍ਰਾਈਕ ਰੇਟ ਨਾਲ 343 ਦੌੜਾਂ ਵੀ ਦਰਜ ਹਨ।


Tarsem Singh

Content Editor

Related News