ਫੈਸਲਾਕੁੰਨ ਮੈਚ ਤੋਂ ਪਹਿਲਾਂ ਸ਼ਿਵਮ-ਹੋਲਡਰ ਟੇਬਲ ਟੈਨਿਸ ''ਚ ਭਿੜੇ, ਜਾਣੋ ਕਿਸਨੇ ਮਾਰੀ ਬਾਜ਼ੀ

12/21/2019 5:21:53 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਅਤੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਦਾ ਫੈਸਲਾਕੁੰਨ ਮੁਕਾਬਲਾ ਐਤਵਾਰ ਨੂੰ ਕਟਕ ਵਿਚ ਖੇਡਿਆ ਜਾਣਾ ਹੈ। ਦੋਵੇਂ ਹੀ ਟੀਮਾਂ 1-1 ਨਾਲ ਬਰਾਬਰੀ 'ਤੇ ਹਨ। ਅਜਿਹੇ 'ਚ ਇਸ ਮੈਚ ਦਾ ਬੇਹੱਦ ਰੋਮਾਂਚਕ ਹੋਣਾ ਤੈਅ ਹੈ। ਐਤਵਾਰ ਨੂੰ ਕ੍ਰਿਕਟ ਮੈਦਾਨ ਵਿਚ ਉਤਰਣ ਤੋਂ ਪਹਿਲਾਂ ਟੀਮ ਇੰਡੀਆ ਦੇ ਆਲਰਾਊਂਡਰ ਸ਼ਿਵਮ ਦੂਬੇ ਅਤੇ ਵਿੰਡੀਜ਼ ਦੇ ਤੇਜ਼ ਗੇਂਦਬਾਜ਼ ਜੇਸਨ ਹੋਲਡਰ ਟੇਬਲ ਟੈਨਿਸ ਵਿਚ ਆਹਮੋ-ਸਾਹਮਣੇ ਹੋਏ। ਇਹ ਵੀਡੀਓ ਵੈਸਇੰਡੀਜ਼ ਕ੍ਰਿਕਟ ਬੋਰਡ ਨੇ ਆਪਣੇ ਟਵਿੱਟਰ ਹੈਂਡਲ 'ਤੇ ਅਪਲੋਡ ਕੀਤੀ ਹੈ ਅਤੇ ਇਸ ਦੇ ਕੈਪਸ਼ਨ ਵਿਚ ਲਿਖਿਆ ਹੈ ਕਿ ਮਹਿਰੂਨ ਜਰਸੀ ਵਿਚ ਵਿੰਡੀਜ਼ ਦੇ ਜੇਸਨ ਹੋਲਡਰ ਅਤੇ ਮੈਨ ਇਨ ਬਲਿਊ ਵਿਚ ਸ਼ਿਵ ਦੂਬੇ ਵੱਡੇ ਵਨ ਡੇ ਤੋਂ ਪਹਿਲਾਂ ਆਹਮੋ-ਸਾਹਮਣੇ।

View this post on Instagram

#INDvWI Competing on and off the field 🏓😀! Man In Maroon @jaseholder98 and Man In Blue @dubeshivam get some table tennis action in before the BIG ODI on Sunday!! 🌴🇮🇳 #FridayFeeling #MenInMaroon #ItsOurGame

A post shared by WINDIES Cricket (@windiescricket) on

 

ਸ਼ਿਵਮ ਨੂੰ ਮਿਲ ਸਕਦੈ ਪਲੇਇੰਗ ਇਲੈਵਨ 'ਚ ਮੌਕਾ
PunjabKesari
ਪਹਿਲੇ ਮੈਚ ਵਿਚ ਵਿੰਡੀਜ਼ ਬੱਲੇਬਾਜ਼ਾਂ ਨੇ ਆਲਰਾਊਂਡਰ ਸ਼ਿਵਮ ਦੂਬੇ ਦੀ ਗੇਂਦਬਾਜ਼ੀ 'ਤੇ ਰੱਜ ਕੇ ਦੌੜਾਂ ਬਣਾਈਆਂ ਸੀ। ਇਸ ਤੋਂ ਬਾਅਦ ਵਿਸ਼ਾਖਾਪਟਨਮ ਵਿਚ ਖੇਡੇ ਦੂਜੇ ਮੈਚ ਵਿਚ ਸ਼ਿਵਮ ਦੂਬੇ ਨੂੰ ਕਪਤਾਨ ਕੋਹਲੀ ਨੇ ਪਲੇਇੰਗ ਇਲੈਵਨ ਤੋਂ ਬਾਹਰ ਰੱਖਿਆ ਸੀ ਪਰ ਹੁਣ ਟੀਮ ਦੇ ਸਟਾਰ ਗੇਂਦਬਾਜ਼ ਰਾਹੁਲ ਚਾਹਰ ਦੇ ਜ਼ਖਮੀ ਹੋਣ ਦੀ ਵਜ੍ਹਾ ਤੋਂ ਟੀਮ 'ਚੋ ਬਾਹਰ ਹੋ ਗਏ ਹਨ, ਜਿਸ ਦੇ ਰਿਪਲੇਸਮੈਂਟ ਦੇ ਤੌਰ 'ਤੇ ਨਵਦੀਪ ਸੈਣੀ ਟੀਮ ਨਾਲ ਜੁੜ ਗਏ ਹਨ। ਅਜਿਹੇ 'ਚ ਕਪਤਾਨ ਕੋਹਲੀ ਫੈਸਲਾਕੁੰਨ ਮੁਕਾਬਲੇ ਵਿਚ ਤੇਜ਼ ਗੇਂਦਬਾਜ਼ੀ ਇਕਾਈ ਦੇ ਨਾਲ-ਨਾਲ ਬੱਲੇਬਾਜ਼ੀ ਨੂੰ ਗਿਹਰਾਈ ਦੇਣ ਲਈ ਸ਼ਿਵਮ ਦੂਬੇ ਨੂੰ ਟੀਮ ਵਿਚ ਸ਼ਾਮਲ ਕਰ ਸਕਦੇ ਹਨ।

ਐਤਵਾਰ ਨੂੰ ਖੇਡਿਆ ਜਾਵੇਗਾ ਫੈਸਲਾਕੁੰਨ ਮੁਕਾਬਲਾ
PunjabKesari
ਚੇਨਈ ਵਿਚ ਕੇਡੇ ਗਏ ਪਹਿਲੇ ਮੈਚ ਵਿਚ ਟੀਮ ਇੰਡੀਆ ਨੂੰ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੀਰੀਜ਼ ਦੇ ਦੂਜੇ ਮੈਚ ਵਿਚ ਟੀਮ ਇੰਡੀਆ ਨੇ ਮਜ਼ਬੂਤ ਵਾਪਸੀ ਕਰਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ। ਹੁਣ ਦੋਵੇਂ ਹੀ ਟੀਮਾਂ 1-1 ਦੀ ਬਰਾਬਰੀ ਨਾਲ ਮੈਦਾਨ 'ਤੇ ਉਤਰਨਗੀਆਂ। ਸੀਰੀਜ਼ ਦਾ ਆਖਰੀ ਮੈਚ ਰੋਮਾਂਚਕ ਹੋਣਾ ਤੈਅ ਹੈ ਕਿਉਂਕਿ ਦੋਵੇਂ ਟੀਮਾਂ ਦੀ ਬੱਲੇਬਾਜ਼ੀ ਲੈਅ ਵਿਚ ਹੈ।


Related News