ਭਾਰਤੀ ਮੁੱਕੇਬਾਜ਼ ਸ਼ਿਵ ਥਾਪਾ ਅਤੇ ਸੋਨੀਆ ਲਾਠੇਰ ਸਟਰੈਂਦਜਾ ਮੈਮੋਰੀਅਲ ਟੂਰਨਾਮੈਂਟ ਸੈਮੀਫਾਈਨਲ ''ਚ

01/24/2020 1:20:14 PM

ਸਪੋਰਸਟ ਡੈਸਕ— ਵਰਲਡ ਚੈਂਪੀਅਨਸ਼ਿਪ ਸਾਬਕਾ ਤਮਗਾ ਜੇਤੂ ਸ਼ਿਵ ਥਾਪਾ (63 ਕਿ. ਗ੍ਰਾ) ਅਤੇ ਸੋਨੀਆ ਲਾਠੇਰ (57 ਕਿ. ਗ੍ਰਾ) ਨੇ ਵੀਰਵਾਰ ਨੂੰ ਇੱਥੇ ਬੁਲਗਾਰੀਆ ਦੇ ਸੋਫਿਆ 'ਚ ਚੱਲ ਰਹੇ 71ਵੇਂ ਸਟਰੈਂਦਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਕੇ ਤਮਗਾ ਪੱਕਾ ਕੀਤਾ।

ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਮੁਹੰਮਦ ਹਸਮੁੱਦੀਨ (57 ਕਿ. ਗ੍ਰਾ) ਵੀ ਆਖਰੀ ਚਾਰ 'ਚ ਪਹੁੰਚ ਗਏ। ਉਨ੍ਹਾਂ ਨੇ ਆਇਰਲੈਂਡ ਦੇ ਕੁਰਟ ਵਾਕੇ ਨੂੰ 5-0 ਨਾਲ ਹਰਾ ਕੇ ਤਗਮੇ ਦੀ ਦੌੜ 'ਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ 2017 ਦੇ ਪੜਾਅ 'ਚ ਵੀ ਚਾਂਦੀ ਤਮਗਾ ਹਾਸਲ ਕੀਤਾ ਸੀ। ਵਰਲਡ ਚੈਂਪੀਅਨਸ਼ਿਪ ਦੀ ਸਾਬਕਾ ਚਾਂਦੀ ਤਮਗਾ ਜੇਤੂ ਅਤੇ ਦੋ ਵਾਰ ਦੀ ਏਸ਼ੀਆਈ ਚਾਂਦੀ ਤਮਗਾ ਜੇਤੂ ਲਾਠੇਰ (57 ਕਿ. ਗ੍ਰਾ) ਨੇ ਸਖਤ ਮੁਕਾਬਲੇ 'ਚ ਆਇਰਲੈਂਡ ਦੀ ਮਿਚੇਲਾ ਵਾਲਸ਼ 'ਤੇ 3-2 ਨਾਲ ਜਿੱਤ ਹਾਸਲ ਕਰ ਆਖਰੀ ਚਾਰ 'ਚ ਸਥਾਨ ਸੁਨਿਸ਼ਚਿਤ ਕੀਤਾ। ਉਥੇ ਹੀ ਥਾਪਾ ਨੇ ਕੁਆਰਟਰ ਫਾਈਨਲ 'ਚ ਆਇਰਲੈਂਡ ਦੇ ਜਾਰਜ ਬੇਟਸ ਨੂੰ ਹਰਾ ਦਿੱਤਾ। ਉਹ ਸੀਜ਼ਨ ਦੇ ਇਸ ਸ਼ੁਰੂਆਤੀ ਯੂਰਪੀ ਟੂਰਨਾਮੈਂਟ 'ਚ ਤਿੰਨ ਵਾਰ ਸ਼ਿਰਕਤ 'ਚ ਪਹਿਲੀ ਵਾਰ ਤਮਗੇ ਦੇ  ਦੌਰ ਤਕ ਪੁੱਜੇ ਹਨ।


Related News