ਬੇਟੇ ਨੂੰ ਘੋੜਸਵਾਰੀ ਸਿਖਾਉਂਦੇ ਨਜ਼ਰ ਆਏ ਸ਼ਿਖਰ ਧਵਨ, ਦੇਖੋਂ ਵੀਡੀਓ

07/15/2020 9:18:17 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਕਾਰਨ ਭਾਰਤੀ ਕ੍ਰਿਕਟ ਟੀਮ ਘਰਾਂ 'ਚ ਬੰਦ ਹੈ ਤੇ ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਓਪਨਰ ਸ਼ਿਖਰ ਧਵਨ ਆਪਣੇ ਬੇਟੇ ਜੋਰਾਵਰ ਦੇ ਨਾਲ ਬਹੁਤ ਸਮਾਂ ਬਤੀਤ ਕਰ ਰਹੇ ਹਨ। ਉਹ ਜ਼ਿਆਦਾਤਰ ਆਪਣੇ ਬੇਟੇ ਦੇ ਨਾਲ ਕੁਕਿੰਗ ਤੇ ਕਸਰਤ ਕਰਦੇ ਹੋਏ ਦਿਖਾਈ ਦਿੰਦੇ ਹਨ। ਹੁਣ ਹਾਲ ਹੀ 'ਚ ਧਵਨ ਆਪਣੇ ਬੇਟੇ ਨੂੰ ਘੋੜਸਵਾਰੀ ਸਿਖਾਉਂਦੇ ਹੋਏ ਨਜ਼ਰ ਆਏ। ਇਸ ਦਾ ਇਕ ਵੀਡੀਓ ਵੀ ਸ਼ਿਖਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 

Teaching Zoraver the joy of horseback riding 🐎 He enjoyed time spent with his new friend ❤️

A post shared by Shikhar Dhawan (@shikhardofficial) on Jul 14, 2020 at 10:57pm PDT


ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਧਵਨ ਨੇ ਲਿਖਿਆ- ਜੋਰਾਵਰ ਨੂੰ ਘੋੜਸਵਾਰੀ ਦੀ ਟ੍ਰੇਨਿੰਗ ਦਿੰਦੇ ਹੋਏ, ਉਸ ਨੂੰ ਆਪਣੇ ਨਵੇਂ ਦੋਸਤ ਦੇ ਨਾਲ ਸਮਾਂ ਬਿਤਾ ਕੇ ਵਧੀਆ ਲੱਗਾ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜੋਰਾਵਰ ਨੂੰ ਸਿਖਾਉਣ ਤੋਂ ਪਹਿਲਾਂ ਖੁਦ ਘੋੜਸਵਾਰੀ ਕਰਦੇ ਹਨ ਤੇ ਇਸ ਤੋਂ ਬਾਅਦ ਜੋਰਾਵਰ ਨੂੰ ਘੋੜਸਵਾਰੀ ਕਰਵਾਉਂਦੇ ਹਨ। ਹਾਲਾਂਕਿ ਇਸ ਦੌਰਾਨ ਧਵਨ ਜੋਰਾਵਰ ਦੇ ਨਾਲ ਹੀ ਹੁੰਦੇ ਹਨ ਤੇ ਘੋੜੇ ਦੇ ਨਾਲ-ਨਾਲ ਦੌੜਦੇ ਹੋਏ ਨਜ਼ਰ ਆਉਂਦੇ ਹਨ।


Gurdeep Singh

Content Editor

Related News