ਸ਼ਿਖਰ ਧਵਨ ਨੇ ਪਤਨੀ ਤੋਂ ਲਿਆ ਤਲਾਕ ! ਸੋਸ਼ਲ ਮੀਡੀਆ 'ਤੇ ਪੋਸਟ ਵਾਇਰਲ

Tuesday, Sep 07, 2021 - 10:44 PM (IST)

ਸ਼ਿਖਰ ਧਵਨ ਨੇ ਪਤਨੀ ਤੋਂ ਲਿਆ ਤਲਾਕ ! ਸੋਸ਼ਲ ਮੀਡੀਆ 'ਤੇ ਪੋਸਟ ਵਾਇਰਲ

ਨਵੀਂ ਦਿੱਲੀ- ਸਾਲ 2014 ਵਿਚ ਵਿਆਹ ਕਰਨ ਵਾਲੇ ਭਾਰਤੀ ਕ੍ਰਿਕਟ ਸਟਾਰ ਸ਼ਿਖਰ ਧਵਨ ਦਾ ਤਲਾਕ ਹੋ ਗਿਆ। ਸੋਸ਼ਲ ਮੀਡੀਆ ਪੋਸਟ ਦੀ ਮਨੀਏ ਤਾਂ ਆਇਸ਼ਾ ਮੁਖਰਜੀ ਦਾ ਦੂਜਾ ਵਿਆਹ ਟੁੱਟ ਗਿਆ ਹੈ। ਬੀਤੇ ਲੰਮੇ ਸਮੇਂ ਤੋਂ ਦੋਵਾਂ ਦੇ ਵਿਚ ਝਗੜੇ ਦੀਆਂ ਖ਼ਬਰਾਂ ਸਮੇਂ-ਸਮੇਂ 'ਤੇ ਆ ਰਹੀਆਂ ਸਨ। ਦੋਵਾਂ ਨੇ ਇਕ-ਦੂਜੇ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਵੀ ਕਰ ਦਿੱਤਾ ਸੀ। ਹੁਣ ਇਨ੍ਹਾਂ ਅਫਵਾਹਾਂ 'ਤੇ ਆਇਸ਼ਾ ਦੀ ਉਸ ਪੋਸਟ ਨੇ ਮੋਹਰ ਲਗਾ ਦਿੱਤੀ, ਜੋ ਉਨ੍ਹਾਂ ਨੇ ਇਕ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਦੋਵਾਂ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਂ ਜੋਰਾਵਰ ਹੈ। ਪਹਿਲੇ ਪਤੀ ਤੋਂ ਆਇਸ਼ਾ ਦੀਆਂ 2 ਬੇਟੀਆਂ ਵੀ ਹਨ।

PunjabKesari

PunjabKesari

ਜਿਵੇਂ ਹੀ ਇਹ ਖ਼ਬਰ ਇੰਟਰਨੈੱਟ 'ਤੇ ਵਾਇਰਲ ਹੋਈ ਤਾਂ ਸ਼ਿਖਰ ਧਵਨ ਨੇ ਵੀ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਪਰ ਉਨ੍ਹਾਂ ਨੇ ਤਲਾਕ 'ਤੇ ਕੁਝ ਨਹੀਂ ਕਿਹਾ। ਆਈ. ਪੀ. ਐੱਲ. ਵਿਚ ਆਪਣੇ ਫੈਂਸ ਨੂੰ ਪ੍ਰੇਰਿਤ ਕਰਦੇ ਨਜ਼ਰ ਆਏ। ਦੂਜੇ ਪਾਸੇ ਕੁਮੈਂਟ ਬਾਕਸ ਵਿਚ ਲੋਕ ਤਲਾਕ ਨਾਲ ਜੁੜੇ ਸਵਾਲ ਹੀ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Aesha Mukerji (@apwithaesha)

ਇਹ ਖ਼ਬਰ ਪੜ੍ਹੋ- 5ਵੇਂ ਟੈਸਟ ਮੈਚ ਲਈ ਇੰਗਲੈਂਡ ਟੀਮ 'ਚ ਵੱਡਾ ਬਦਲਾਅ, ਇੰਨ੍ਹਾਂ ਦੋ ਖਿਡਾਰੀਆਂ ਦੀ ਹੋਈ ਵਾਪਸੀ

 
 
 
 
 
 
 
 
 
 
 
 
 
 
 
 

A post shared by Aesha Mukerji (@apwithaesha)

ਸ਼ਿਖਰ ਧਵਨ ਤੋਂ 10 ਸਾਲ ਵੱਡੀ ਸੀ ਆਇਸ਼ਾ
ਆਸਟਰੇਲੀਆ ਦੀ ਆਇਸ਼ਾ ਮੁਖਰਜੀ ਦੀ ਮਾਂ ਬੰਗਾਲੀ ਹੈ ਅਤੇ ਪਿਤਾ ਆਸਟਰੇਲੀਅਨ ਪਰ ਉਸਦਾ ਜਨਮ ਭਾਰਤ ਵਿਚ ਹੋਇਆ ਸੀ। ਖੇਡਾਂ ਵਿਚ ਡੂੰਘੀ ਦਿਲਚਸਪੀ ਦਿਖਾਉਣ ਵਾਲੀ ਆਇਸ਼ਾ ਖੁਦ ਮੁੱਕੇਬਾਜ਼ ਰਹਿ ਚੁੱਕੀ ਹੈ। ਸ਼ਿਖਰ ਧਵਨ ਦੇ ਘਰਵਾਲੇ ਇਸ ਰਿਸ਼ਤੇ ਦੇ ਸਖਤ ਵਿਰੁੱਧ ਸੀ। ਇਕ ਤਲਾਕਸ਼ੁਦਾ 10 ਸਾਲ ਵੱਡੀ ਔਰਤ ਹੈ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News