ਸ਼ਿਖਰ ਧਵਨ ਦੀ ਫੈਮਿਲੀ ਨਾਲ ਇੰਗਲੈਂਡ ''ਚ ਘੁੰਮ ਰਹੇ ਹਨ ਵਿਰਾਟ-ਅਨੁਸ਼ਕਾ
Friday, Jul 20, 2018 - 09:58 AM (IST)
ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਫਿਲਹਾਲ ਇੰਗਲੈਂਡ 'ਚ ਇਕੱਠੇ ਹਨ। ਉਨ੍ਹਾਂ ਦੇ ਇਲਾਵਾ ਟੀਮ ਇੰਡੀਆ ਦੇ ਸਟਾਰ ਓਪਨਰ ਸ਼ਿਖਰ ਧਵਨ ਅਤੇ ਉਨ੍ਹਾਂ ਦੀ ਫੈਮਿਲੀ ਵੀ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਇਕੱਠੇ ਮਸਤੀ ਕਰ ਰਹੇ ਹਨ। ਸ਼ਿਖਰ ਧਵਨ ਨੇ ਸ਼ੁੱਕਰਵਾਰ ਨੂੰ ਵਿਰਾਟ ਅਤੇ ਅਨੁਸ਼ਕਾ ਦੇ ਨਾਲ ਇਕ ਤਸਵੀਰ ਪੋਸਟ ਕੀਤੀ।
ਸ਼ਿਖਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ,' ਰਾਸਤੇ 'ਚ ਸੈਰ ਕਰਦੇ ਸਮੇਂ ਇਨ੍ਹਾਂ ਦੋ ਅਜਨਬੀਆਂ ਨਾਲ ਮੁਲਾਕਾਤ ਹੋ ਗਈ' ਇਸ ਫੋਟੋ 'ਚ ਸ਼ਿਖਰ ਦੇ ਇਲਾਵਾ ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ, ਧਵਨ ਦੀ ਪਤਨੀ ਆਇਸ਼ਾ ਮੁਖਰਜ਼ੀ ਅਤੇ ਬੇਟਾ ਜ਼ੋਰਾਵਰ ਵੀ ਨਜ਼ਰ ਆ ਰਹੇ ਹਨ।
ਵਿਰਾਟ ਕੋਹਲੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਪਤਨੀ ਅਨੁਸ਼ਕਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਵਿਰਾਟ ਅਤੇ ਅਨੁਸ਼ਕਾ ਕਾਰ 'ਚ ਬੈਠੇ ਹਨ। ਵਿਰਾਟ-ਅਨੁਸ਼ਕਾ ਦੀ ਇਸ ਤਸਵੀਰ ਨੂੰ ਹੁਣ ਤੱਕ 22 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਵਿਰਾਟ ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ ਫਿਲਹਾਲ ਟੀਮ ਇੰਗਲੈਂਡ ਦੇ ਦੌਰੇ 'ਤੇ ਹੈ। ਟੀਮ ਇੰਡੀਆ ਨੇ 3 ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਆਪਣੇ ਨਾਮ ਕੀਤੀ ਜਿਸਦੇ ਤੋਂ ਬਾਅਦ ਉਸਨੂੰ ਵਨ ਡੇ ਸੀਰੀਜ਼ 'ਚ 1-2 ਤੋਂ ਹਾਰ ਝੱਲਣੀ ਪਈ।
ਭਾਰਤ ਅਤੇ ਇੰਗਲੈਂਡ ਵਿਚਕਾਰ 1 ਅਗਸਤ ਤੋਂ ਬਰਮਿਘੰਮ 'ਚ ਟੈਸਟ ਸੀਰੀਜ਼ ਦਾ ਪਹਿਲਾਂ ਮੁਕਾਬਲਾ ਖੇਡਿਆ ਜਾਣਾ ਹੈ। 5 ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਅਗਲੇ ਮਹੀਨੇ 7 ਸਤੰਬਰ ਤੋਂ ਖੇਡਿਆ ਜਾਵੇਗਾ। ਇਸ 'ਤੋਂ ਪਹਿਲਾਂ ਟੀਮ ਇੰਡੀਆ ਅਸੈਕਸ ਖਿਲਾਫ 4 ਦਿਨਾਂ ਅਭਿਆਸ ਮੈਚ 25 ਜੁਲਾਈ ਤੋਂ ਖੇਡੇਗੀ।
