ਕੇ. ਐੱਲ. ਰਾਹੁਲ 12ਵੇਂ ਨੰਬਰ ''ਤੇ ਵੀ ਸੈਂਕੜਾ ਲਾਉਣ ''ਚ ਸਮਰਥ : ਧਵਨ

Thursday, Feb 13, 2020 - 01:16 PM (IST)

ਕੇ. ਐੱਲ. ਰਾਹੁਲ 12ਵੇਂ ਨੰਬਰ ''ਤੇ ਵੀ ਸੈਂਕੜਾ ਲਾਉਣ ''ਚ ਸਮਰਥ : ਧਵਨ

ਨਵੀਂ ਦਿੱਲੀ—  ਨਿਊਜ਼ੀਲੈਂਡ ਦੌਰੇ 'ਤੇ ਜਿਸ ਤਰ੍ਹਾਂ ਕੇ. ਐੱਲ. ਰਾਹੁਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਉਸ 'ਤੇ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੇ. ਐੱਲ. ਰਾਹੁਲ ਨੇ ਵਨ-ਡੇ ਸੀਰੀਜ਼ 'ਚ 204 ਦੌੜਾਂ ਬਣਾਈਆਂ ਹਨ। ਧਵਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ- ਬਹੁਤ ਵਧੀਆ ਖੇਡਿਆ ਅਤੇ ਸ਼ਾਨਦਾਰ ਸੈਂਕੜਾ। ਤੁਸੀਂ ਹੋਰ ਸਟ੍ਰਾਂਗ ਹੋ। ਤੁਸੀਂ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕਰਦੇ ਹੋ, 12ਵੇਂ ਨੰਬਰ 'ਤੇ ਵੀ ਜਾ ਕੇ ਸੈਂਕੜਾ ਲਾ ਸਕਦੇ ਹੋ।
PunjabKesari
ਅਜੇ ਕੁਝ ਮਹੀਨੇ ਪਹਿਲਾਂ ਹੀ ਟੀਮ 'ਚ ਬਤੌਰ ਸਲਾਮੀ ਬੱਲੇਬਾਜ਼ ਸਥਾਪਤ ਹੋਣ ਲਈ ਦੋਹਾਂ ਵਿਚਾਲੇ ਦੌੜ ਚਲ ਰਹੀ ਸੀ। ਧਵਨ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਕੇ. ਐੱਲ. ਰਾਹੁਲ ਨੂੰ ਓਪਨਿੰਗ ਸਲਾਟ 'ਤੇ ਮੌਕਾ ਦਿੱਤਾ ਗਿਆ ਸੀ ਤੇ ਰਾਹੁਲ ਨੇ ਚੰਗਾ ਪ੍ਰਦਰਸ਼ਨ ਕੀਤਾ। ਪਰ ਧਵਨ ਦੇ ਠੀਕ ਹੋਣ ਦੇ ਬਾਅਦ ਉਨ੍ਹਾਂ ਨੂੰ ਫਿਰ ਤੋਂ ਟੀਮ 'ਤੇ ਵਾਪਸੀ 'ਤੇ ਓਪਨਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ। ਧਵਨ ਦੀ ਲੈਅ ਠੀਕ ਸੀ ਪਰ ਉਹ ਫਿਰ ਸੱਟ ਦਾ ਸ਼ਿਕਾਰ ਹੋ ਗਏ। ਇਸ ਦਾ ਅਸਰ ਇਹ ਹੋਇਆ ਕਿ ਕੇ. ਐੱਲ. ਰਾਹੁਲ ਨੂੰ ਦੁਬਾਰਾ ਓਪਨਿੰਗ 'ਤੇ ਭੇਜਿਆ ਗਿਆ ਅਤੇ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।  
PunjabKesari
ਹਾਲਾਂਕਿ ਨਿਊਜ਼ੀਲੈਂਡ ਦੇ ਖਿਲਾਫ ਵਨ-ਡੇ ਸੀਰੀਜ਼ ਲਈ ਜਦੋਂ ਰੋਹਿਤ ਸ਼ਰਮਾ ਸੱਟ ਦਾ ਸ਼ਿਕਾਰ ਹੋ ਗਏ ਬਾਹਰ ਹੋ ਗਏ ਤਾਂ ਕੇ. ਐੱਲ. ਰਾਹੁਲ ਨੂੰ ਓਪਨਿੰਗ 'ਤੇ ਭੇਜਣ ਦੀ ਬਜਾਏ ਟੀਮ ਇੰਡੀਆ ਨੇ ਪ੍ਰਿਥਵੀ ਸ਼ਾਅ ਅਤੇ ਮਯੰਕ ਅਗਰਵਾਲ ਨੂੰ ਲੈ ਕੇ ਇਕ ਐਕਸਪੈਰੀਮੈਂਟ ਕੀਤਾ। ਇਸ ਦੌਰਾਨ ਕੇ. ਐੱਲ. ਰਾਹੁਲ ਨੇ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ ਅਤੇ ਤਿੰਨ ਮੈਚਾਂ 'ਚ 204 ਦੌੜਾਂ ਬਣਾ ਕੇ ਆਪਣੀ ਸ਼ਾਨਦਾਰ ਲੈਅ ਦਾ ਸਬੂਤ ਦਿੱਤਾ।


author

Tarsem Singh

Content Editor

Related News