ਸੱਟਾਂ ਨੂੰ ਪਿੱਛੇ ਛੱਡ 2020 ''ਚ ਜ਼ਿਆਦਾ ਪ੍ਰਭਾਵ ਛੱਡਣਾ ਚਾਹੁੰਦੇ ਹਨ ਧਵਨ

01/06/2020 4:12:07 PM

ਗੁਹਾਟੀ— ਪਿਛਲੇ ਸਾਲ ਸੱਟਾਂ ਤੋਂ ਪਰੇਸ਼ਾਨ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਹਨ ਅਤੇ ਆਸਟਰੇਲੀਆ 'ਚ ਭਾਰਤ ਨੂੰ ਆਈ. ਸੀ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਰਲਡ ਕੱਪ 'ਚ ਜਿੱਤ ਦਿਵਾਉਣ ਦੀ ਕਵਾਇਦ 'ਚ ਜ਼ਿਆਦਾ ਪ੍ਰਭਾਵੀ ਬੱਲੇਬਾਜ਼ ਬਣਨਾ ਚਾਹੁੰਦੇ ਹਨ। ਧਵਨ ਲਈ 2019 ਕਾਫੀ ਚੰਗਾ ਨਹੀਂ ਰਿਹਾ ਅਤੇ ਉਹ ਸੱਟਾਂ ਕਾਰਨ ਟੀਮ ਤੋਂ ਅੰਦਰ-ਬਾਹਰ ਹੁੰਦੇ ਰਹੇ। ਖੱਬੇ ਹੱਥ ਦਾ ਇਹ ਸਲਾਮੀ ਬੱਲੇਬਾਜ਼ ਪਿਛਲੇ ਸਾਲ ਅੰਗੂਠੇ 'ਚ ਫ੍ਰੈਕਚਰ ਕਾਰਨ ਆਈ. ਸੀ. ਸੀ. ਵਨ-ਡੇ ਕੌਮਾਂਤਰੀ ਵਰਲਡ ਕੱਪ ਵਿਚਾਲੇ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ। ਦਿੱਲੀ ਵੱਲੋਂ ਖੇਡਦੇ ਹੋਏ ਗੋਡੇ 'ਤੇ ਸੱਟ ਲੱਗਣ ਕਾਰਨ ਉਹ ਦਸੰਬਰ 'ਚ ਵੈਸਟਇੰਡੀਜ਼ ਖਿਲਾਫ ਘਰੇਲੂ ਟੀ-20 ਸੀਰੀਜ਼ 'ਚ ਨਹੀਂ ਖੇਡ ਸਕੇ ਸਨ।
PunjabKesari
ਧਵਨ ਨੇ ਕਿਹਾ, ''ਪਿਛਲੇ ਸਾਲ ਮੈਨੂੰ ਕਾਫੀ ਸੱਟਾਂ ਦਾ ਸਾਹਮਣਾ ਕਰਨਾ ਪਿਆ ਪਰ ਇਹ ਸਾਡੇ ਕੰਮ ਦਾ ਹਿੱਸਾ ਹੈ। ਇਹ ਨਵਾਂ ਸਾਲ ਹੈ ਅਤੇ ਮੈਂ ਨਵੀਂ ਸ਼ੁਰੂਆਤ ਲਈ ਬੇਤਾਬ ਹਾਂ।'' 2020 ਦੇ ਟੀਚੇ ਦੇ ਸੰਦਰਭ 'ਚ ਧਵਨ ਨੇ ਕਿਹਾ, ''ਇਸ ਸਾਲ ਮੈਂ ਆਪਣੇ ਅਤੇ ਟੀਮ ਲਈ ਬਹੁਤ ਦੌੜਾਂ ਬਣਾਉਣਾ ਚਾਹੁੰਦਾ ਹਾਂ।'' ਆਈ. ਸੀ. ਸੀ. ਟੀ-20 ਵਰਲਡ ਕੱਪ ਦਾ ਆਯੋਜਨ ਆਸਟਰੇਲੀਆ 'ਚ ਇਸ ਸਾਲ 18 ਅਕਤੂਬਰ ਤੋਂ 15 ਨਵੰਬਰ ਤਕ ਕੀਤਾ ਜਾਵੇਗਾ। ਟੀਮ ਤੋਂ ਅੰਦਰ-ਬਾਹਰ ਹੋਣ ਬਾਰੇ ਪੁੱਛੇ ਜਾਣ 'ਤੇ ਦਿੱਲੀ ਦੇ ਇਸ ਸਲਾਮੀ ਬੱਲੇਬਾਜ਼ ਨੇ ਕਿਹਾ, ''ਮੈਂ ਹਮੇਸ਼ਾ ਹਾਂ ਪੱਖੀ ਰਹਿੰਦਾ ਹਾਂ।'' ਉਨ੍ਹਾਂ ਅੱਗੇ ਕਿਹਾ, ''ਸੱਟ ਲੱਗਣਾ ਕਾਫੀ ਸੁਭਾਵਕ ਹੈ ਇਸ ਲਈ ਮੈਂ ਇਨ੍ਹਾਂ ਨੂੰ ਲੈ ਕੇ ਹਾਏ-ਤੌਬਾ ਨਹੀਂ ਮਚਾਉਂਦਾ। ਮੈਂ ਯਕੀਨੀ ਕਰਦਾ ਹਾਂ ਕਿ ਮੇਰੀ ਮਾਨਸਿਕਤਾ ਹਮੇਸ਼ਾ ਹਾਂ ਪੱਖੀ ਰਹੇ ਅਤੇ ਇਸ ਤੋਂ ਕਾਫੀ ਚੀਜ਼ਾਂ ਬਿਹਤਰ ਕਰਨ 'ਚ ਮਦਦ ਮਿਲਦੀ ਹੈ।'' ਸ਼੍ਰੀਲੰਕਾ ਖਿਲਾਫ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ 'ਚ ਵਾਪਸੀ ਕਰਨ ਵਾਲੇ ਧਵਨ ਨੇ ਕਿਹਾ ਕਿ ਮੌਜੂਦਾ ਸੀਰੀਜ਼ ਉਨ੍ਹਾਂ ਦੇ ਕੋਲ ਫਾਰਮ 'ਚ ਵਾਪਸੀ ਕਰਨ ਲਈ ਸ਼ਾਨਦਾਰ ਮੌਕਾ ਹੈ।


Tarsem Singh

Content Editor

Related News