ਮੁੰਬਈ ਇੰਡੀਅਨਜ਼ ਦੀ ਜਰਸੀ 'ਚ ਪਾਕਿ ਪਹੁੰਚੇ ਸ਼ੇਰਫੇਨ, PSL ਦੀ ਹੋਈ ਖੂਬ ਟ੍ਰੋਲਿੰਗ

Friday, Nov 13, 2020 - 11:39 PM (IST)

ਮੁੰਬਈ ਇੰਡੀਅਨਜ਼ ਦੀ ਜਰਸੀ 'ਚ ਪਾਕਿ ਪਹੁੰਚੇ ਸ਼ੇਰਫੇਨ, PSL ਦੀ ਹੋਈ ਖੂਬ ਟ੍ਰੋਲਿੰਗ

ਨਵੀਂ ਦਿੱਲੀ- ਪਾਕਿਸਤਾਨ ਸੁਪਰ ਲੀਗ ਦੇ ਕੁਆਲੀਫਾਇਰ ਮੁਕਾਬਲੇ ਸ਼ਨੀਵਾਰ ਤੋਂ ਸ਼ੁਰੂ ਹੋਣੇ ਹਨ ਪਰ ਸੋਸ਼ਲ ਮੀਡੀਆ 'ਤੇ ਇਸਦੀ ਇਕ ਦਿਨ ਪਹਿਲਾਂ ਹੀ ਚਰਚਾ ਸ਼ੁਰੂ ਹੋ ਗਈ ਹੈ। ਇਹ ਚਰਚਾ ਮੁੰਬਈ ਇੰਡੀਅਨਜ਼ ਦੇ ਖਿਡਾਰੀ ਸ਼ੇਰਫੇਨ ਰਦਰਫੋਰਡ ਦੇ ਕਾਰਨ ਜੋਰਾਂ 'ਤੇ ਹੈ। ਦਰਅਸਲ ਪਾਕਿਸਤਾਨ ਸੁਪਰ ਲੀਗ ਖੇਡਣ ਰਦਰਫੋਰਡ ਮੁੰਬਈ ਇੰਡੀਅਨ ਦੀ ਜੈਕੇਟ ਅਤੇ ਮਾਸਕ ਪਾ ਕੇ ਪਹੁੰਚ ਗਿਆ। ਉਸਦੀ ਤਸਵੀਰ ਜਦੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਕ੍ਰਿਕਟ ਫੈਂਸ ਨੇ ਪੀ. ਐੱਸ. ਐੱਲ. ਨੂੰ ਖੂਬ ਟਰੋਲ ਕੀਤਾ ਗਿਆ। ਰਦਰਫੋਰਡ ਦੇ ਮੁੰਬਈ ਇੰਡੀਅਨਜ਼ ਦੀ ਜੈਕਟ 'ਚ ਦਿਖਣ ਵਾਲੀ ਫੋਟੋ ਕਰਾਚੀ ਕਿੰਗਜ਼ ਦੇ ਟਵਿੱਟਰ 'ਤੇ ਸ਼ੇਅਰ ਹੋਈ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਂਸ ਖੂਬ ਮਜ਼ੇ ਲੈ ਰਹੇ ਹਨ।

 


author

Gurdeep Singh

Content Editor

Related News