ICC ਰੈਂਕਿੰਗ ''ਚ ਸ਼ੈਫਾਲੀ ਦੂਜੇ ਸਥਾਨ ’ਤੇ ਪਹੁੰਚੀ, ਮੰਧਾਨਾ ਤੇ ਰੋਡ੍ਰਿਗਜ਼ ਟਾਪ-10 ’ਚ ਬਰਕਰਾਰ
Wednesday, Mar 10, 2021 - 12:11 AM (IST)
ਦੁਬਈ- ਭਾਰਤ ਦੀ ਨੌਜਵਾਨ ਧਮਾਕੇਦਾਰ ਬੱਲੇਬਾਜ਼ ਸ਼ੈਫਾਲੀ ਵਰਮਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ. ਸੀ.) ਦੀ ਮਹਿਲਾਵਾਂ ਦੀ ਟੀ-20 ਕੌਮਾਂਤਰੀ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਇਸ ਸਵਰੂਪ ਵਿਚ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ 7ਵੇਂ ਤੇ ਜੇਮਿਮਾ ਰੋਡ੍ਰਿਗਜ਼ 9ਵੇਂ ਸਥਾਨ’ਤੇ ਹਨ। ਆਈ. ਸੀ. ਸੀ. ਵਲੋਂ ਮੰਗਲਵਾਰ ਨੂੰ ਜਾਰੀ ਸੂਚੀ ਵਿਚ ਬੱਲੇਬਾਜ਼ਾਂ ਵਿਚ ਸ਼ੈਫਾਲੀ ਦੇ ਨਾਂ 744 ਰੇਟਿੰਗ ਅੰਕ ਹਨ ਜਿਹੜੇ ਚੋਟੀ ’ਤੇ ਕਾਬਜ਼ ਆਸਟਰੇਲੀਆ ਦੀ ਬੇਥ ਮੂਨੇ (748) ਤੋਂ 4 ਅੰਕ ਘੱਟ ਹਨ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਚੌਥੇ ਟੈਸਟ ’ਚ ਇੰਗਲੈਂਡ ਦੇ ਖਿਡਾਰੀਆਂ ਦਾ ਭਾਰ ਅਚਾਨਕ ਘੱਟ ਗਿਆ ਸੀ : ਸਟੋਕਸ
ਉਸ ਤੋਂ ਇਲਾਵਾ ਟਾਪ-10 ਵਿਚ ਮੰਧਾਨਾ (643) ਤੇ ਰੋਡ੍ਰਿਗਜ਼ (693) ਦਾ ਵੀ ਨਾਂ ਹੈ। ਇਸ ਸੂਚੀ 'ਚ ਸੋਫੀ ਡਿਵਾਈਨ (ਤੀਜੇ), ਆਸਟਰੇਲੀਆ ਦੀ ਮੇਗ ਲੈਨਿੰਗ (ਚੌਥੇ) ਤੇ ਐਲਿਸਾ ਹੀਲੀ (5ਵੇਂ) ਨੇ ਆਪਣੀ ਰੈਂਕਿੰਗ 'ਚ ਇਕ-ਇਕ ਸਥਾਨ ਦਾ ਸੁਧਾਰ ਕੀਤਾ ਹੈ। ਗੇਂਦਬਾਜ਼ਾਂ ਦੀ ਸੂਚੀ ਵਿਚ ਦੀਪਤੀ (6ਵੇ), ਸਪਿਨਰ ਰਾਧਾ ਯਾਧਵ (8ਵੇਂ) ਤੇ ਪੂਨਮ ਯਾਦਵ (9ਵੇਂ) ਟਾਪ-10 ਵਿਚ ਸ਼ਾਮਲ ਭਾਰਤੀ ਹਨ। ਇੰਗਲੈਂਡ ਦੀ ਸੋਫੀ ਅਕਲੇਸਟਨ (799) ਗੇਂਦਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਹੈ। ਉਸ ਤੋਂ ਬਾਅਦ ਦੂਜੇ ਸਥਾਨ 'ਤੇ ਦੱਖਣੀ ਅਫਰੀਕਾ ਦੇ ਸ਼ਬਨੀਮ ਇਸਮਾਈਲ (764) ਹੈ।
ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਨੇ ਮੈਨੂੰ ਬਿਹਤਰ ਖਿਡਾਰੀ ਬਣਾਇਆ : ਕਿਊਰੇਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।