ਤੂਫਾਨੀ ਬੱਲੇਬਾਜ਼ ਸ਼ੇਫਾਲੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਪਿਤਾ ਤੇ ਅਕੈਡਮੀ ਨੂੰ ਦਿੱਤਾ

2/27/2020 1:36:08 PM

ਨਵੀਂ ਦਿੱਲੀ : ਬੰਗਲਾਦੇਸ਼ ਅਤੇ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਹੁਣ ਭਾਰਤੀ ਮਹਿਲਾ ਟੀਮ ਨੇ ਨਿਊਜ਼ੀਲੈਂਡ ਨੂੰ ਵੀ ਹਰਾ ਕੇ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ। ਇਸ ਵਿਚਾਲੇ ਭਾਰਤੀ ਮਹਿਲਾ ਟੀਮ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਆਪਣੇ ਪਿਤਾ ਨੂੰ ਦਿੱਤਾ ਹੈ।

PunjabKesari

ਨਿਊਜ਼ੀਲੈਂਡ ਮਹਿਲਾ ਟੀਮ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਦੀ ਸਲਾਮੀ ਬੱਲੇਬਾਜ਼ੀ ਸ਼ੇਫਾਲੀ ਵਰਮਾ ਨੇ 34 ਗੇਂਦਾਂ ਵਿਚ 46 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ ਉਸ ਨੇ 4 ਚੌਕੇ ਅਤੇ 3 ਛੱਕੇ ਲਗਾਏ। ਜਿੱਤ ਤੋਂ ਬਾਅਦ ‘ਮੈਨ ਆਫ ਦਿ ਮੈਚ’ ਬਣੀ ਸ਼ੇਫਾਲੀ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਆਪਣੇ ਪਿਤਾ ਨੂੰ ਦਿੰਦਿਆਂ ਕਿਹਾ, ‘‘ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ ਅਤੇ ਪਾਵਰ ਪਲੇਅ ਵਿਚ ਚੰਗੀ ਸ਼ੁਰੂਆਤ ਦੇਣਾ ਚਾਹੁੰਦੀ ਸੀ। ਮੈਂ ਢਿੱਲੀਆਂ ਗੇਂਦਾਂ ਦੀ ਉਡੀਕ ਕੀਤੀ ਜੋ ਮੇਰੀ ਤਾਕਤ ਹੈ ਅਤੇ ਜਿਸ ਦੇ ਕਾਰਨ ਅੱਜ ਪ੍ਰਦਰਸ਼ਨ ਵੀ ਕੀਤਾ। ਮੈਂ ਲੜਕਿਆਂ ਦੇ ਨਾਲ ਕਾਫੀ ਅਭਿਆਸ ਕੀਤਾ ਹੈ ਅਤੇ ਮੈਂ ਆਪਣੇ ਪਿਤਾ ਜੀ ਅਤੇ ਸਾਰੇ ਲੜਕਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੈਨੂੰ ਬੱਲੇਬਾਜ਼ੀ ਵਿਚ ਚੰਗੀ ਤਰ੍ਹਾਂ ਨਾਲ ਅਭਿਆਸ ਕਰਨ ’ਚ ਮਦਦ ਕੀਤੀ। ਉਨ੍ਹਾਂ ਦੀ ਵਜ੍ਹਾ ਤੋਂ ਹੀ ਮੈਂ ਅੱਜ ਇੱਥੇ ਤਕ ਪਹੁੰਚੀ ਹਾਂ।’’

PunjabKesari

ਦੱਸ ਦਈਏ ਕਿ ਟਾਸ ਜਿੱਤ ਕੇ ਨਿਊਜ਼ੀਲੈਂਡ ਮਹਿਲਾ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਭਾਰਤੀ ਟੀਮ ਦੇ ਲਈ ਇਕ ਵਾਰ ਫਿਰ ਸ਼ੇਫਾਲੀ ਵਰਮਾ ਨੇ ਤੇਜ਼ ਖੇਡਿਆਂ 46 ਦੌੜਾਂ ਬਣਾਈਆਂ। ਉਸ ਦੀ ਸਾਥੀ ਖਿਡਾਰੀ ਤਾਨੀਆ ਭਾਟੀਆ ਨੇ 23 ਦੌੜਾਂ ਦੀ ਪਾਰੀ ਖੇਡੀ। ਆਖਿਰ ’ਚ ਰਾਧਾ ਯਾਦਵ ਨੇ 14 ਦੌੜਾਂ ਦੀ ਪਾਰੀ ਖੇਡ ਕੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ ਸਕੋਰ 133 ਤਕ ਪਹੁੰਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਟੀਮ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 129 ਦੌੌੜਾਂ ਹੀ ਬਣਾ ਸਕੀ। ਨਤੀਜਾ ਭਾਰਤ ਨੇ ਇਹ ਮੈਚ 4 ਦੌੜਾਂ ਨਾਲ ਆਪਣੇ ਨਾਂ ਕਰ ਲਿਆ।