ਸ਼ਾਰਟ ਗੇਂਦ ਖੇਡਣਾ ਪਸੰਦ ਕਰਦੀਆਂ ਹਨ ਸ਼ੈਫਾਲੀ ਅਤੇ ਰਿਚਾ : ਹਰਮਨਪ੍ਰੀਤ

02/17/2023 10:58:36 AM

ਕੇਪਟਾਊਨ (ਭਾਸ਼ਾ) - ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਨੌਜਵਾਨ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਅਤੇ ਵਿਕਟਕੀਪਰ ਰਿਚਾ ਘੋਸ਼ ਨੇ ਭਾਵੇਂ ਹੀ ਕੁਝ ਦਿੱਗਜ ਖਿਡਾਰੀਆਂ ਵਾਂਗ ਰਵਾਇਤੀ ਤਰੀਕੇ ਨਾਲ ਟਰੇਨਿੰਗ ਨਾ ਲਈ ਹੋਵੇ ਪਰ ਉਹ ਸ਼ਾਟ ’ਚ ਪ੍ਰਯੋਗ ਨਾਲ ਟੀਮ ਦੀ ਮਦਦ ਕਰ ਰਹੀਆਂ ਹਨ। ਸ਼ੈਫਾਲੀ (28 ਦੌੜਾਂ, 23 ਗੇਂਦਾਂ) ਅਤੇ ਮੱਧਕ੍ਰਮ ਦੀ ਬੱਲੇਬਾਜ਼ ਰਿਚਾ (ਅਜੇਤੂ 44 ਦੌੜਾਂ, 32 ਗੇਂਦਾਂ) ਨੇ ਬੁੱਧਵਾਰ ਨੂੰ ਕੁਝ ਸ਼ਾਨਦਾਰ ਸ਼ਾਟ ਖੇਡੇ, ਜਿਸ ਨਾਲ ਭਾਰਤੀ ਟੀਮ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਮੈਚ ਵਿਚ ਵੈਸਟਇੰਡੀਜ਼ ਨੂੰ 11 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾਇਆ।

ਹਰਮਨਪ੍ਰੀਤ ਨੇ ਕਿਹਾ ਕਿ ਦੋਵੇਂ ਨੌਜਵਾਨ ਖਿਡਾਰਨਾਂ ਨੇ ਸ਼ਾਰਟ ਗੇਂਦ ਖੇਡਣ ਦਾ ਆਨੰਦ ਮਾਣਿਆ। ਹਰਮਨਪ੍ਰੀਤ ਨੇ ਕਿਹਾ,“ਸ਼ੈਫਾਲੀ ਅਤੇ ਰਿਚਾ ਅਜਿਹੀਆਂ ਖਿਡਾਰਨਾਂ ਹਨ, ਜੋ ਸ਼ਾਰਟ ਗੇਂਦ ਖੇਡਣਾ ਪਸੰਦ ਕਰਦੀਆਂ ਹਨ। ਉਹ ਰਵਾਇਤੀ ਭਾਰਤੀ ਬੱਲੇਬਾਜ਼ ਨਹੀਂ ਹਨ, ਜੋ ਡਰਾਈਵ ਖੇਡਣਾ ਪਸੰਦ ਕਰਦੀਆਂ ਹਨ। ਉਹ ਅਜਿਹੀਆਂ ਖਿਡਾਰਨਾਂ ਹਨ, ਜੋ ਸ਼ਾਰਟ ਗੇਂਦ ਦਾ ਆਨੰਦ ਮਾਣਦੀਆਂ ਹਨ ਅਤੇ ਹੁਣ ਉਨ੍ਹਾਂ ਨੂੰ ਸੀਨੀਅਰ ਟੀਮ ਵਿਚ ਵੀ ਕਾਫੀ ਲੰਮਾ ਸਮਾਂ ਹੋ ਚੁੱਕਾ ਹੈ। ਉਹ ਹੁਣ ਤੱਕ 50 ਤੋਂ ਵੱਧ ਮੈਚ ਖੇਡ ਚੁੱਕੀਆਂ ਹੈ। ਇਹ ਦੇਖਣਾ ਚੰਗਾ ਹੈ ਕਿ ਉਹ ਜ਼ਿੰਮੇਵਾਰੀ ਲੈ ਰਹੀਆਂ ਹਨ ਅਤੇ ਸਾਨੂੰ ਕਿਸੇ ਵੀ ਸਥਿਤੀ ਤੋਂ ਬਾਹਰ ਕੱਢ ਰਹੀਆਂ ਹਨ।'


cherry

Content Editor

Related News