AUS ਗੇਂਦਬਾਜ਼ ਸ਼ਾਨ ਟੈਟ ਨੇ ਬੰਗਲਾਦੇਸ਼ ਦੇ ਗੇਂਦਬਾਜ਼ੀ ਕੋਚ ਅਹੁਦੇ ਲਈ ਦਿਖਾਈ ਦਿਲਚਸਪੀ

Thursday, Jan 20, 2022 - 01:32 AM (IST)

ਕੈਨਬੇਰਾ- ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਨ ਟੈਟ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਹਨ। 21 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.) ਵਿਚ ਚਟਗਾਓਂ ਚੈਲੰਜਰਸ ਦੇ ਤੇਜ਼ ਗੇਂਦਬਾਜ਼ੀ ਕੋਚ ਦੇ ਰੂਪ ਵਿਚ ਕੰਮ ਕਰ ਰਹੇ ਟੈਟ ਨੇ ਕਿਹਾ ਕਿ ਬਿਲਕੁਲ ਉਹ ਨਿਸ਼ਚਿਤ ਰੂਪ ਨਾਲ ਇਸ ਅਹੁਦੇ ਦੇ ਲਈ ਦਿਲਚਸਪ ਹੈ। ਹਾਲ ਹੀ ਵਿਚ ਅਫਗਾਨਸਿਤਾਨ ਟੀਮ ਦੇ ਨਾਲ ਗੇਂਦਬਾਜ਼ੀ ਕੋਚ ਦੇ ਰੂਪ ਵਿਚ ਕੰਮ ਕਰ ਚੁੱਕੇ ਟੈਟ ਨੇ ਇਹ ਵੀ ਕਿਹਾ ਕਿ ਬੀ. ਸੀ. ਬੀ. ਨੂੰ ਇਹ ਸੋਚਣ ਦੇ ਲਈ ਕੁਝ ਸਮਾਂ ਚਾਹੀਦਾ ਕਿ ਉਹ ਕਿਸ ਦੇ ਨਾਲ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਸਦੇ ਲਈ ਇਹ ਬਹੁਤ ਵਧੀਆ ਕੰਮ ਹੋਵੇਗਾ।

PunjabKesari

ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ
ਜ਼ਿਕਰਯੋਗ ਹੈ ਕਿ ਓਟਿਸ ਗਿਬਸਨ ਦੇ ਜਾਣ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ, ਕਿਉਂਕਿ ਉਨ੍ਹਾਂ ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਨਾਲ ਆਪਣੇ ਕਰਾਰ ਨੂੰ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਟੈਟ ਨੇ ਕਿਹਾ ਕਿ ਆਮ ਤੌਰ 'ਤੇ ਬੰਗਲਾਦੇਸ਼ ਕ੍ਰਿਕਟ ਹੁਣ ਜਿਸ ਪੜਾਅ ਵਿਚ ਹੈ, ਉੱਥੇ ਬਹੁਤ ਸਾਰੇ ਵਧੀਆ ਨੌਜਵਾਨ ਖਿਡਾਰੀ ਹਨ। ਉਹ ਮਹਾਨ ਖਿਡਾਰੀ ਬਣ ਸਕਦੇ ਹਨ। ਸ਼ਰੀਫੁਲ ਇਕ ਹਮਲਾਵਰ ਖੱਬੇ ਹੱਥ ਦੇ ਗੇਂਦਬਾਜ਼ ਹਨ। ਉਹ ਇਸ ਟੀਮ ਵਿਚ ਬੇਹੱਦ ਮਹੱਤਵਪੂਰਨ ਹੋਣ ਵਾਲੇ ਹਨ। ਉਨ੍ਹਾਂ ਨੇ ਜਿੰਨਾ ਕ੍ਰਿਕਟ ਖੇਡਿਆ, ਉਸ ਤੋਂ ਉਸ ਨੂੰ ਜਾਣਨਾ ਹੀ ਕਾਫੀ ਹੈ। ਇਸ ਲਈ ਮੈਂ ਉਸਦੇ ਨਾਲ ਕੰਮ ਕਰਨ ਦੇ ਲਈ ਉਤਸੁਕ ਹਾਂ। ਬੰਗਲਾਦੇਸ਼ ਵਿਚ ਨੌਜਵਾਨ ਖਿਡਾਰੀਆਂ ਇੱਥੇ ਤੱਕ ਕਿ ਤੇਜ਼ ਗੇਂਦਬਾਜ਼ਾਂ ਦੀ ਕਾਫੀ ਚੰਗੀ ਡੂੰਗਾਈ ਹੈ। ਅਗਲੇ 5 ਤੋਂ 6 ਸਾਲ ਬੰਗਲਾਦੇਸ਼ ਵਿਚ ਕ੍ਰਿਕਟ ਦੇ ਲਈ ਰੋਮਾਂਚਕ ਹੋਣ ਵਾਲੇ ਹਨ। 

ਇਹ ਖਬਰ ਪੜ੍ਹੋ- 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News