ਗੇਂਦਬਾਜ਼ੀ ਕਰਦੇ ਹੋਏ ਸ਼ਾਸਤਰੀ ਨੇ ਸ਼ੇਅਰ ਕੀਤੀ ਫੋਟੋ, ਸੋਸ਼ਲ ਮੀਡੀਆ 'ਤੇ ਫੈਨਜ਼ ਨੇ ਕੀਤਾ ਟ੍ਰੋਲ

Thursday, Nov 14, 2019 - 05:54 PM (IST)

ਗੇਂਦਬਾਜ਼ੀ ਕਰਦੇ ਹੋਏ ਸ਼ਾਸਤਰੀ ਨੇ ਸ਼ੇਅਰ ਕੀਤੀ ਫੋਟੋ, ਸੋਸ਼ਲ ਮੀਡੀਆ 'ਤੇ ਫੈਨਜ਼ ਨੇ ਕੀਤਾ ਟ੍ਰੋਲ

ਸਪੋਰਟਸ ਡੈਸਕ : ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਅਕਸਰ ਸੋਸ਼ਲ ਮੀਡੀਆ 'ਤੇ ਟ੍ਰੋਲਰਸ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਪਿਛਲੇ ਸਾਲ ਆਸਟਰੇਲੀਆ ਦੌਰੇ 'ਤੇ ਹੱਥ 'ਚ ਬੋਤਲ ਦਿਖਣ 'ਤੇ ਤਾਂ ਇਸ ਸਾਲ ਵੈਸਟਇੰਡੀਜ਼ ਦੌਰੇ 'ਤੇ ਬੀਚ ਦੀ ਫੋਟੋ ਨੂੰ ਲੈ ਕੇ ਉਨ੍ਹਾਂ ਨੂੰ ਰੱਜ ਕੇ ਟ੍ਰੋਲ ਕੀਤਾ ਗਿਆ। ਹਾਲਾਂਕਿ ਸ਼ਾਸਤਰੀ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਗਏ ਹੈ।PunjabKesariਦਰਅਸਲ, ਰਵੀ ਸ਼ਾਸਤਰੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਪੁਰਾਣੀ ਆਦਤਾਂ ਮੁਸ਼ਕਿਲ ਨਾਲ ਜਾਂਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇੰਦੌਰ ਟੈਸਟ ਮੈਚ ਤੋਂ ਪਹਿਲਾਂ ਟੀਮ ਨੂੰ ਅਭਿਆਸ ਕਰਾ ਰਹੇ ਸਨ। ਅਭਿਆਸ ਦੌਰਾਨ ਇਸ ਸਾਬਕਾ ਆਲਰਾਊਂਡਰ ਖਿਡਾਰੀ ਨੇ ਗੇਂਦ ਆਪਣੇ ਹੱਥਾਂ 'ਚ ਲਈ। ਜਿਸ ਤੋਂ ਬਾਅਦ ਸ਼ਾਸਤਰੀ ਫੈਨਜ਼ ਦੇ ਨਿਸ਼ਾਨੇ 'ਤੇ ਆ ਗਏ ਅਤੇ ਟ੍ਰੋਲ ਹੋਣਾ ਸ਼ੁਰੂ ਹੋ ਗਏ।

ਫੈਨਜ਼ ਨੇ ਸ਼ਾਸਤਰੀ ਦੀ ਫੋਟੋ 'ਤੇ ਦਿੱਤੇ ਕੁਝ ਇਸ ਤਰ੍ਹਾਂ ਦੇ ਰੀਐਕਸ਼ਨਸ

 

 


Related News