ਸ਼ਾਸਤਰੀ ਨੂੰ ਆਸਟ੍ਰੇਲੀਆ ਦੌਰੇ ਤੋਂ ਬਾਅਦ ਇਸ ਪ੍ਰਤਿਭਾਸ਼ਾਲੀ ਕ੍ਰਿਕਟਰ ਦੇ ਹੋਰ ਵੀ ਬਿਹਤਰ ਬਣਨ ਦੀ ਉਮੀਦ

Wednesday, Nov 20, 2024 - 05:14 PM (IST)

ਸ਼ਾਸਤਰੀ ਨੂੰ ਆਸਟ੍ਰੇਲੀਆ ਦੌਰੇ ਤੋਂ ਬਾਅਦ ਇਸ ਪ੍ਰਤਿਭਾਸ਼ਾਲੀ ਕ੍ਰਿਕਟਰ ਦੇ ਹੋਰ ਵੀ ਬਿਹਤਰ ਬਣਨ ਦੀ ਉਮੀਦ

ਪਰਥ– ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਯਕੀਨ ਹੈ ਕਿ ‘ਵਿਸ਼ਵ ਪੱਧਰੀ’ ਕ੍ਰਿਕਟਰ ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ, ਭਾਵੇਂ ਹੀ ਉਸਦੇ ਸਾਹਮਣੇ ਕਿੰਨੀਆਂ ਵੀ ਚੁਣੌਤੀਆਂ ਕਿਉਂ ਨਾ ਆਉਣ। ਸ਼ਾਸਤਰੀ ਨੇ ਕਿਹਾ ਕਿ ਜੇਕਰ ਜਾਇਸਵਾਲ ਪਰਥ ਦੀ ਚੁਣੌਤੀਪੂਰਨ ਪਿੱਚ ’ਤੇ ਦੌੜਾਂ ਬਣਾ ਲੈਂਦਾ ਹੈ ਤਾਂ ਲੜੀ ਦੇ ਬਾਕੀ ਮੈਚਾਂ ਵਿਚ ਸਹਿਜਤਾ ਨਾਲ ਖੇਡ ਸਕੇਗਾ।

ਸ਼ਾਸਤਰੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਤੋਂ ਪਰਤਣ ਤੋਂ ਬਾਅਦ ਉਹ ਇਕ ਬਿਹਤਰ ਬੱਲੇਬਾਜ਼ ਹੋਵੇਗਾ। ਉਹ ਪਹਿਲਾਂ ਤੋਂ ਹੀ ਵਿਸ਼ਵ ਪੱਧਰੀ ਬੱਲੇਬਾਜ਼ ਹੈ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਇੰਗਲੈਂਡ ਵਿਰੁੱਧ ਉਹ ਕਿਸ ਤਰ੍ਹਾਂ ਨਾਲ ਖੇਡਿਆ ਸੀ। ਉਹ ਕਾਫੀ ਸਹਿਜਤਾ ਨਾਲ ਖੇਡਦਾ ਹੈ।’’

ਸ਼ਾਸਤਰੀ ਨੇ ਕਿਹਾ ਕਿ ਇਕ ਵਾਰ ਹਾਲਾਤ ਦੇ ਅਨੁਸਾਰ ਢਲਣ ਦੀ ਗੱਲ ਹੈ। ਪਰਥ ਦੀ ਪਿੱਚ ਵਿਚ ਕਾਫੀ ਉਛਾਲ ਹੈ, ਲਿਹਾਜਾ ਇੱਥੇ ਖੇਡਣਾ ਸੌਖਾਲਾ ਨਹੀਂ ਹੈ, ਭਾਵੇਂ ਤੁਸੀਂ ਕਿੰਨੇ ਵੀ ਪ੍ਰਤਿਭਾਸ਼ਾਲੀ ਕਿਉਂ ਨਾ ਹੋਵੇ। ਤੁਹਾਨੂੰ ਇਸਦੇ ਲਈ ਤਿਆਰ ਰਹਿਣਾ ਪਵੇਗਾ ਪਰ ਇੱਥੇ ਸਫਲ ਰਹਿਣ ’ਤੇ ਉਹ ਅੱਗੇ ਚੰਗਾ ਹੀ ਖੇਡੇਗਾ। ਉਸ ਨੂੰ ਅਜਿਹੀਆਂ ਪਿੱਚਾਂ ਪਸੰਦ ਵੀ ਹਨ ਤੇ ਖੁੱਲ੍ਹ ਕੇ ਦੌੜਾਂ ਬਣਾ ਸਕਦਾ ਹੈ।’’ 


author

Tarsem Singh

Content Editor

Related News