ਦੱਖਣੀ ਅਫਰੀਕਾ ''ਚ ਟੈਸਟ ਤੇ ਵਨ-ਡੇ ਸੀਰੀਜ਼ ਹਾਰਨ ਦੇ ਬਾਅਦ ਸ਼ਾਸਤਰੀ ਦਾ ਬਿਆਨ- ਫ਼ਿਕਰ ਦੀ ਕੀ ਗੱਲ ਹੈ

Tuesday, Jan 25, 2022 - 07:38 PM (IST)

ਦੱਖਣੀ ਅਫਰੀਕਾ ''ਚ ਟੈਸਟ ਤੇ ਵਨ-ਡੇ ਸੀਰੀਜ਼ ਹਾਰਨ ਦੇ ਬਾਅਦ ਸ਼ਾਸਤਰੀ ਦਾ ਬਿਆਨ- ਫ਼ਿਕਰ ਦੀ ਕੀ ਗੱਲ ਹੈ

ਮਸਕਟ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਦੀ ਕਮਜ਼ੋਰ ਟੀਮ ਤੋਂ ਟੈਸਟ ਤੇ ਵਨ-ਡੇ ਸੀਰੀਜ਼ ਹਾਰਨ ਦੇ ਬਾਵਜੂਦ ਘਬਰਾਉਣ ਦੀ ਲੋੜ ਨਹੀਂ ਹੈ ਤੇ ਇਸ 'ਅਸਥਾਈ ਦੌਰ' ਤੋਂ ਟੀਮ ਛੇਤੀ ਹੀ ਉੱਭਰ ਜਾਵੇਗੀ। ਤਿੰਨੇ ਫਾਰਮੈਟ ਤੋਂ ਵਿਰਾਟ ਕੋਹਲੀ ਦੇ ਕਪਤਾਨੀ ਛੱਡਣ ਦੇ ਬਾਅਦ ਕਾਰਜਵਾਹਕ ਕਪਤਾਨ ਕੇ. ਐੱਲ. ਰਾਹੁਲ ਦੇ ਨਾਲ ਭਾਰਤੀ ਟੀਮ ਨੂੰ ਵਨ-ਡੇ ਸੀਰੀਜ਼ 'ਚ 0-3 ਦੀ ਹਾਰ ਝਲਣੀ ਪਈ। 

ਸ਼ਾਸਤਰੀ ਨੇ ਲੀਜੈਂਡਸ ਲੀਗ ਕ੍ਰਿਕਟ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ, 'ਇਕ ਸੀਰੀਜ਼ ਹਾਰਨ ਦੇ ਬਾਅਦ ਲੋਕ ਆਲੋਚਨਾ ਕਰਨ ਲਗ ਜਾਂਦੇ ਹਨ। ਤੁਸੀਂ ਹਰ ਮੈਚ ਜਿੱਤ ਨਹੀਂ ਸਕਦੇ। ਜਿੱਤ-ਹਾਰ ਚਲਦੀ ਰਹਿੰਦੀ ਹੈ।' ਪਿਛਲੇ ਸਾਲ ਟੀ-20 ਵਿਸ਼ਵ ਕੱਪ ਦੇ ਬਾਅਦ ਸ਼ਾਸਤਰੀ ਦਾ ਕਾਰਜਕਾਲ ਸਮਾਪਤ ਹੋ ਗਿਆ ਸੀ। ਸ਼ਾਸਸਤੀ ਨੇ ਕਿਹਾ ਕਿ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਖਿਲਾਫ਼ ਸੀਰੀਜ਼ ਦੀ ਇਕ ਵੀ ਗੇਂਦ ਨਹੀਂ ਦੇਖੀ ਪਰ ਉਨ੍ਹਾਂ ਨੇ ਇਹ ਮੰਨਣ ਤੋਂ ਇਨਕਾਰ ਕੀਤਾ ਕਿ ਟੀਮ ਦੇ ਪ੍ਰਦਰਸ਼ਨ ਦੇ ਪੱਧਰ 'ਤੇ ਗਿਰਾਵਟ ਆਈ ਹੈ। ਉਨ੍ਹਾਂ ਕਿਹਾ, 'ਅਚਾਨਕ ਪ੍ਰਦਰਸ਼ਨ ਕਿਵੇ ਡਿੱਗ ਸਕਦਾ ਹੈ। ਪੰਜ ਸਾਲ ਤੋਂ ਤੁਸੀਂ ਦੁਨੀਆ ਦੀ ਨੰਬਰ ਇਕ ਟੀਮ ਰਹੇ ਹੋ।'        


author

Tarsem Singh

Content Editor

Related News