ਰੋਹਿਤ ਸ਼ਰਮਾ ਦੀ 'ਉਲਟੀ ਜਰਸੀ' ਪਹਿਨ ਕੇ ਇਸ ਬੱਲੇਬਾਜ਼ ਨੇ ਧੋਨੀ ਅਤੇ ਪੰਡਯਾ ਨੂੰ ਛੱਡਿਆ ਪਿੱਛੇ

07/18/2018 10:50:21 AM

ਨਵੀਂ ਦਿੱਲੀ— ਇੰਗਲੈਂਡ ਦੇ ਖਿਲਾਫ ਤੀਜੇ ਵਨ ਡੇ 'ਚ ਟੀਮ ਇੰਡੀਆ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 256 ਦੌੜਾਂ ਬਣਾਈਆਂ। ਇਸ ਪਾਰੀ ਦੇ ਟਾਪ ਸਕੋਰ ਵਿਰਾਟ ਕੋਹਲੀ ਰਹੇ, ਜਿਨ੍ਹਾਂ ਨੇ 71 ਦੌੜਾਂ ਦੀ ਪਾਰੀ ਖੇਡੀ। ਸ਼ਿਖਰ ਧਵਨ ਨੇ 44 ਅਤੇ ਐੱਮ.ਐੱਸ. ਧੋਨੀ ਨੇ 42 ਦੌੜਾਂ ਬਣਾਈਆਂ। ਹਾਲਾਂਕਿ ਭਾਰਤੀ ਪਾਰੀ ਦੇ ਦੌਰਾਨ ਇੰਗਲੈਂਡ ਦੌਰੇ 'ਤੇ ਆਪਣਾ ਪਹਿਲਾਂ ਮੈਚ ਖੇਡ ਰਹੇ ਸ਼ਾਰਦੁਲ ਠਾਕੁਰ ਨੇ 9ਵੇਂ ਨੰਬਰ 'ਤੇ ਆ ਕੇ 13 ਗੇਂਦਾਂ 'ਚ 22 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਉਨ੍ਹਾਂ ਨੇ ਦੋ ਬੇਮਿਸਾਲ ਛੱਕੇ ਵੀ ਲਗਾਏ। ਤੁਹਾਨੂੰ ਦੱਸ ਦਈਏ ਸ਼ਾਰਦੁਲ ਠਾਕੁਰ ਦੇ ਲਗਾਏ ਦੋ ਛੱਕੇ ਬਹੁਤ ਖਾਸ ਹਨ। ਉਹ ਮੌਜੂਦਾ ਵਨ ਡੇ ਸੀਰੀਜ਼ 'ਚ ਛੱਕੇ ਲਗਾਉਣ ਵਾਲੇ ਸਿਰਫ ਦੂਜੇ ਭਾਰਤੀ ਹਨ। ਸ਼ਾਰਦੁਲ ਠਾਕੁਰ ਦੇ ਇਲਾਵਾ ਰੋਹਿਤ ਸ਼ਰਮਾ ਨੇ 4 ਛੱੱਕੇ ਲਗਾਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਵਨ ਡੇ ਸੀਰੀਜ਼ 'ਚ ਟੀਮ ਇੰਡੀਆ ਨੇ 637 ਗੇਂਦਾਂ ਤੱਕ ਕੋਈ ਛੱਕਾ ਨਹੀਂ ਲਗਾਇਆ।

 

 

 

 

ਸ਼ਾਰਦੁਲ ਠਾਕੁਰ ਬਾਰੇ 'ਚ ਇਕ ਖਾਸ ਗੱਲ ਇਹ ਹੈ ਕਿ ਉਹ ਰੋਹਿਤ ਸ਼ਰਮਾ ਦੇ ਉਲਟੇ ਨੰਬਰ ਦੀ ਜਰਸੀ ਪਹਿਣਦੇ ਹਨ। ਰੋਹਿਤ ਸ਼ਰਮਾ ਦੀ ਜਰਸੀ ਦਾ ਨੰਬਰ 45 ਹੈ ਅਤੇ ਸ਼ਾਰਦੁਲ ਦੀ ਜਰਸੀ ਦਾ ਨੰਬਰ 54 ਹੈ। ਵੈਸੇ ਸ਼ਾਰਦੁਲ ਠਾਕੁਰ ਦੇ ਦੋ ਛੱਕਿਆਂ ਦਾ ਰਾਜ ਉਨ੍ਹਾਂ ਦੀ ਬੈਟਿੰਗ ਪ੍ਰੈਕਟਿਸ ਵੀ ਹੈ। ਜੋ ਉਨ੍ਹਾਂ ਨੇ ਲੀਡਜ਼ ਵਨ ਡੇ ਤੋਂ ਪਹਿਲਾਂ ਕੀਤੀ ਸੀ। ਲੀਡਜ਼ ਵਨ ਡੇ ਤੋਂ ਪਹਿਲਾਂ ਸ਼ਾਰਦੁਲ ਅਤੇ ਧੋਨੀ ਨਾਲ ਬੱਲੇਬਾਜ਼ੀ ਦੀ ਪ੍ਰੈਕਟਿਸ ਕਰਦੇ ਦਿਖੇ ਸਨ।


Related News