ਪਾਵਰਪਲੇ ਦੀ ਖੇਡ ''ਚ ਮੁੜ ਉਲਝੇ ਸ਼ੇਨ ਵਾਟਸਨ, ਰਿਕਾਰਡ ਇੰਨੀ ਵਾਰ ਹੋ ਚੁੱਕੇ ਆਊਟ

9/19/2020 11:26:15 PM

ਨਵੀਂ ਦਿੱਲੀ - ਚੇਨਈ ਸੁਪਰ ਕਿੰਗਸ ਦੇ ਦਿੱਗਜ਼ ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਉਮੀਦਾਂ ਦੇ ਉਲਟ ਮੁੰਬਈ ਖਿਲਾਫ ਮੈਚ ਵਿਚ ਜਲਦ ਹੀ ਆਊਟ ਹੋ ਗਏ। ਵਾਟਸਨ ਨੇ ਇਸ ਤੋਂ ਪਿਛਲਾ ਮੁਕਾਬਲਾ ਜਿਹੜਾ ਕਿ ਮੁੰਬਈ ਖਿਲਾਫ 2019 ਦਾ ਫਾਈਨਲ ਮੈਚ ਸੀ, ਵਿਚ ਸ਼ਾਨਦਾਰ 80 ਰਨ ਬਣਾਏ ਸਨ। ਪਰ ਸ਼ਨੀਵਾਰ ਦੇ ਮੈਚ ਵਿਚ ਉਹ ਸਿਰਫ 4 ਰਨ ਬਣਾ ਕੇ ਤੇਜ਼ ਗੇਂਦਬਾਜ਼ ਟੇਰੰਟ ਬੋਲਟ ਦੀ ਗੇਂਦ 'ਤੇ ਆਊਟ ਹੋ ਗਏ। ਇਸ ਦੇ ਨਾਲ ਹੀ ਵਾਟਸਨ ਇਕ ਵਾਰ ਫਿਰ ਤੋਂ ਪਾਵਰਪਲੇ ਦੀ ਖੇਡ ਵਿਚ ਉਲਝ ਗਏ। ਦੇਖੋਂ ਰਿਕਾਰਡ :-

ਆਈ. ਪੀ. ਐੱਲ. 2019 ਤੋਂ ਬਾਅਦ ਪਾਵਰਪਲੇ ਵਿਚ ਸ਼ੇਨ ਵਾਟਸਨ
18 ਪਾਰੀਆਂ

193 ਰਨ
12 ਵਾਰ ਆਊਟ
16.08 ਔਸਤ
95.54 ਸਟ੍ਰਾਈਕ ਰੇਟ

ਅੰਕੜੇ ਸਾਫ ਹਨ ਕਿ ਪਿਛਲੇ ਸੀਜ਼ਨ ਵਿਚ ਉਨਾਂ ਦਾ ਪਾਵਰਪਲੇ ਵਿਚ ਪ੍ਰਦਰਸ਼ਨ ਕਿਹੋ ਜਿਹਾ ਰਿਹਾ ਸੀ। ਉਹ ਹੁਣ ਤੱਕ ਕੁਲ ਮਿਲਾ ਕੇ ਇਨਾਂ 2 ਸੀਜ਼ਨਾਂ ਵਿਚ 12 ਵਾਰ ਪਾਵਰਪਲੇ ਵਿਚ ਹੀ ਆਊਟ ਹੋ ਚੁੱਕੇ ਹਨ। ਇਸ ਦੌਰਾਨ ਉਨਾਂ ਦੀ ਔਸਤ 16.08 ਰਹੀ ਹੈ ਜਦਕਿ ਸਟ੍ਰਾਈਕ ਰੇਟ 95.54।

ਦੱਸ ਦਈਏ ਕਿ ਵਾਟਸਨ ਦਾ ਓਵਰਆਲ ਆਈ. ਪੀ. ਐੱਲ. ਕਰੀਅਰ ਕਾਫੀ ਚੰਗਾ ਰਿਹਾ ਹੈ। ਉਹ 135 ਮੈਚਾਂ ਵਿਚ 3579 ਰਨ ਬਣਾ ਚੁੱਕੇ ਹਨ। ਉਨ੍ਹਾਂ ਨੇ ਆਈ. ਪੀ. ਐੱਲ. ਵਿਚ ਚਾਰ ਸੈਂਕੜੇ ਵੀ ਲਾਏ ਹਨ। ਉਨਾਂ ਦੇ ਨਾਂ 177 ਛੱਕੇ ਅਤੇ 344 ਚੌਕੇ ਲਗਾਉਣ ਦਾ ਵੀ ਰਿਕਾਰਡ ਹੈ।


Khushdeep Jassi

Content Editor Khushdeep Jassi