...ਤਾਂ ਇਹ ਹੈ ਮੁਹੰਮਦ ਸ਼ਮੀ ਦੀ ਰਫਤਾਰ ਦਾ ਰਾਜ਼, ਕਰੀਬੀ ਦੋਸਤ ਨੇ ਕੀਤਾ ਖੁਲਾਸਾ

Wednesday, Jul 24, 2024 - 08:46 PM (IST)

ਸਪੋਰਟਸ ਡੈਸਕ : ਮੁਹੰਮਦ ਸ਼ਮੀ ਸੱਟ ਤੋਂ ਉਭਰ ਚੁੱਕੇ ਹਨ। ਆਉਣ ਵਾਲੇ ਮਹੀਨੇ ਜਦੋਂ ਭਾਰਤੀ ਟੀਮ ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਇੰਗਲੈਂਡ ਦਾ ਸਾਹਮਣਾ ਕਰੇਗੀ ਤਾਂ ਸਭ ਦੀਆਂ ਨਜ਼ਰਾਂ ਇਕ ਵਾਰ ਫਿਰ ਸ਼ਮੀ 'ਤੇ ਹੋਣਗੀਆਂ। ਫਿਲਹਾਲ ਵਿਸ਼ਵ ਕੱਪ ਟੈਸਟ ਚੈਂਪੀਅਨਸ਼ਿਪ 'ਚ ਟੀਮ ਇੰਡੀਆ ਦੀ ਸਥਿਤੀ ਕਾਫੀ ਚੰਗੀ ਹੈ। ਪਰ ਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਭਾਰਤੀ ਟੀਮ ਲਈ ਇੰਗਲੈਂਡ ਤੋਂ ਬਾਅਦ ਟੈਸਟ ਸੀਰੀਜ਼ 'ਚ ਆਸਟ੍ਰੇਲੀਆ ਨੂੰ ਹਰਾਉਣਾ ਜ਼ਰੂਰੀ ਹੈ। ਮੁਹੰਮਦ ਸ਼ਮੀ ਇਸ ਟਾਸਕ 'ਚ ਭਾਰਤ ਲਈ ਟਰੰਪ ਕਾਰਡ ਸਾਬਤ ਹੋ ਸਕਦੇ ਹਨ। ਸ਼ਮੀ ਨੇ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਕੀਤੀ ਹੈ। ਇਸ ਦੌਰਾਨ ਸ਼ਮੀ ਦੇ ਕਰੀਬੀ ਦੋਸਤ ਨੇ ਉਨ੍ਹਾਂ ਬਾਰੇ ਦਿਲਚਸਪ ਖੁਲਾਸੇ ਕੀਤੇ ਹਨ ਜੋ ਸੁਰਖੀਆਂ 'ਚ ਹਨ।

ਸਟਾਰ ਭਾਰਤੀ ਤੇਜ਼ ਗੇਂਦਬਾਜ਼ ਦੇ ਕਰੀਬੀ ਦੋਸਤ ਉਮੇਸ਼ ਕੁਮਾਰ ਨੇ ਉਨ੍ਹਾਂ ਦੀ ਖੁਰਾਕ ਬਾਰੇ ਖੁਲਾਸਾ ਕੀਤਾ ਅਤੇ ਮਟਨ ਲਈ ਉਨ੍ਹਾਂ ਦੇ ਪਿਆਰ ਬਾਰੇ ਖੁੱਲ੍ਹ ਕੇ ਦੱਸਿਆ। ਇਸੇ ਗੱਲਬਾਤ ਵਿਚ ਸ਼ਮੀ ਨੇ ਮੰਨਿਆ ਕਿ ਉਹ ਆਪਣੇ ਪਰਿਵਾਰਕ ਪਿਛੋਕੜ ਕਾਰਨ ਕੱਟੜ ਮਾਸਾਹਾਰੀ ਹੈ। ਉਮੇਸ਼ ਨੇ ਕਿਹਾ ਕਿ ਸ਼ਮੀ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ ਪਰ ਸ਼ਮੀ ਮਟਨ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹ ਇੱਕ ਦਿਨ ਇਸ ਨੂੰ ਬਰਦਾਸ਼ਤ ਕਰ ਸਕਦਾ ਹੈ, ਅਗਲੇ ਦਿਨ ਤੁਸੀਂ ਉਸਨੂੰ ਉਤੇਜਿਤ ਦੇਖੋਗੇ ਤੇ ਤੀਜੇ ਦਿਨ ਤੁਸੀਂ ਉਸ ਦਾ ਸੰਤੁਲਨ ਵਿਗੜ ਜਾਵੇਗਾ। ਜੇਕਰ ਉਹ (ਸ਼ਮੀ) ਰੋਜ਼ਾਨਾ 1 ਕਿਲੋ ਮਟਨ ਨਹੀਂ ਖਾਂਦਾ ਤਾਂ ਉਸ ਦੀ ਗੇਂਦਬਾਜ਼ੀ ਦੀ ਰਫਤਾਰ 15 ਕਿਲੋਮੀਟਰ ਪ੍ਰਤੀ ਘੰਟਾ ਘੱਟ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਸ਼ਮੀ ਗਿੱਟੇ ਦੀ ਸੱਟ ਕਾਰਨ 19 ਨਵੰਬਰ ਨੂੰ 2023 ਕ੍ਰਿਕਟ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਕ੍ਰਿਕਟ ਤੋਂ ਬਾਹਰ ਹਨ। ਇਸ ਕਾਰਨ ਇਹ ਸਟਾਰ ਤੇਜ਼ ਗੇਂਦਬਾਜ਼ ਦੱਖਣੀ ਅਫਰੀਕਾ ਦੌਰੇ, ਇੰਗਲੈਂਡ ਖਿਲਾਫ ਘਰੇਲੂ ਸੀਰੀਜ਼, 2024 ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਅਤੇ ਟੀ-20 ਵਿਸ਼ਵ ਕੱਪ 2024 'ਚ ਨਹੀਂ ਖੇਡ ਸਕੇ। ਸ਼ਮੀ 'ਚ ਹਰ ਸਥਿਤੀ 'ਚ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਦੀ ਜਾਦੂਈ ਸਮਰੱਥਾ ਹੈ। ਪਿਛਲੇ ਦਹਾਕੇ ਦੌਰਾਨ, ਸ਼ਮੀ ਨੇ ਜਸਪ੍ਰੀਤ ਬੁਮਰਾਹ ਦੇ ਨਾਲ ਭਾਰਤ ਦੀ ਗੇਂਦਬਾਜ਼ੀ ਯੂਨਿਟ ਦੀ ਅਗਵਾਈ ਕੀਤੀ ਹੈ, ਜਿਸ ਨਾਲ ਟੀਮ ਨੂੰ ਸਾਰੇ ਫਾਰਮੈਟਾਂ ਵਿੱਚ ਬੇਮਿਸਾਲ ਸਫਲਤਾ ਪ੍ਰਾਪਤ ਕਰਨ ਵਿਚ ਮਦਦ ਮਿਲੀ।

ਹਾਲਾਂਕਿ ਸਟਾਰ ਤੇਜ਼ ਗੇਂਦਬਾਜ਼ ਨੈੱਟ 'ਤੇ ਸਰਗਰਮ ਹੋ ਗਏ ਹਨ। ਸ਼ਮੀ ਫਿਲਹਾਲ ਨੈਸ਼ਨਲ ਕ੍ਰਿਕਟ ਅਕੈਡਮੀ (NCA) 'ਚ ਟ੍ਰੇਨਿੰਗ ਕਰ ਰਿਹਾ ਹੈ। ਹਾਲ ਹੀ 'ਚ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਵੀ ਉਮੀਦ ਜਤਾਈ ਸੀ ਕਿ ਸ਼ਮੀ 19 ਸਤੰਬਰ ਤੋਂ ਬੰਗਲਾਦੇਸ਼ ਖਿਲਾਫ ਸ਼ੁਰੂ ਹੋਣ ਵਾਲੀ ਭਾਰਤ ਦੀ ਟੈਸਟ ਸੀਰੀਜ਼ 'ਚ ਖੇਡ ਸਕਣਗੇ।


Baljit Singh

Content Editor

Related News