ਸ਼ੰਮੀ ਨੇ ਦੱਸਿਆ ਵਿਸ਼ਵ ਕੱਪ ''ਚ ਸ਼ਾਨਦਾਰ ਗੇਂਦਬਾਜ਼ੀ ਦਾ ਰਾਜ਼
Saturday, Nov 18, 2023 - 05:29 PM (IST)
ਅਹਿਮਦਾਬਾਦ (ਭਾਸ਼ਾ)– ਭਾਰਤ ਦੇ ਸੀਨੀਅਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕਿਹਾ ਕਿ ਉਸਦੀ ਗੇਂਦਬਾਜ਼ੀ ਵਿਚ ਕੁਝ ਵੀ ਵੱਖਰਾ ਨਹੀਂ ਹੈ ਤੇ ਉਹ ਸਿਰਫ ‘ਸਟੰਪ ਟੂ ਸਟੰਪ’ ਲੈਂਥ ਵਿਚ ਗੇਂਦਬਾਜ਼ੀ ਕਰਨ ’ਤੇ ਧਿਆਨ ਲਗਾਉਂਦਾ ਹੈ ਤਾਂ ਕਿ ਵਿਕਟ ਮਿਲ ਸਕੇ। ਸ਼ੰਮੀ ਇਸ ਵਿਸ਼ਵ ਕੱਪ ਵਿਚ ਅਜੇ ਤਕ ਭਾਰਤ ਦਾ ਸਰਵਸ੍ਰੇਸ਼ਠ ਗੇਂਦਬਾਜ਼ ਰਿਹਾ ਹੈ ਤੇ 6 ਮੈਚਾਂ ਵਿਚ 5.01 ਦੀ ਇਕਾਨੋਮੀ ਨਾਲ 23 ਵਿਕਟਾਂ ਲੈ ਚੁੱਕਾ ਹੈ, ਜਿਸ ਵਿਚ ਇਕ ਵਾਰ 4 ਵਿਕਟਾਂ ਲੈਣਾ ਤੇ ਤਿੰਨ ਵਾਰ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣਾ ਸ਼ਾਮਲ ਹੈ।
ਮੁੰਬਈ ਵਿਚ ਮੰਗਲਵਾਰ ਨੂੰ ਨਿਊਜ਼ਲੈਂਡ ਵਿਰੁੱਧ ਸੈਮੀਫਾਈਨਲ ਵਿਚ ਉਸ ਨੇ 7 ਵਿਕਟਾਂ ਲਈਆਂ ਸਨ। ਸ਼ੰਮੀ ਨੇ ਕਿਹਾ, ‘‘ਮੈਂ ਹਮੇਸ਼ਾ ਸਥਿਤੀ ਦੇਖਦਾ ਹਾਂ ਕਿ ਪਿੱਚ ’ਤੇ ਗੇਂਦ ਕਿਸ ਤਰ੍ਹਾਂ ਦਾ ਵਰਤਾਓ ਕਰ ਰਹੀ ਹੈ ਕਿ ਗੇਂਦ ਸਵਿੰਗ ਲੈ ਰਹੀ ਹੈ ਜਾਂ ਨਹੀਂ।’’
ਇਹ ਵੀ ਪੜ੍ਹੋ : CWC 23 : ਵਿਕਟਾਂ ਦੇ ਅੱਗੇ ਤੇ ਵਿਕਟਾਂ ਦੇ ਪਿੱਛੇ ਰਾਹੁਲ ਦੇ ਕਮਾਲ ਨਾਲ ਟੀਮ ਨੂੰ ਹੋ ਰਿਹੈ ਫਾਇਦਾ
ਉਸ ਨੇ ਕਿਹਾ, ‘‘ਜੇਕਰ ਗੇਂਦ ਸਵਿੰਗ ਨਹੀਂ ਲੈ ਰਹੀ ਹੁੰਦੀ ਹੈ ਤਾਂ ਮੈਂ ‘ਸਟੰਪ ਟੂ ਸਟੰਪ’ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤੇ ਗੇਂਦ ਨੂੰ ਅਜਿਹੀ ਜਗ੍ਹਾ ਸੁੱਟਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹ ਬੱਲੇਬਾਜ਼ ਦੇ ਡ੍ਰਾਈਵ ਕਰਨ ਦੇ ਸਮੇਂ ਬੱਲੇ ਦਾ ਕਿਨਾਰਾ ਛੂ ਸਕੇ।’’
ਸ਼ੰਮੀ ਵਿਸ਼ਵ ਕੱਪ ਦੇ ਪਹਿਲੇ 4 ਮੈਚਾਂ ਵਿਚ ਆਖਰੀ-11 ਵਿਚ ਸ਼ਾਮਲ ਨਹੀਂ ਸੀ ਤੇ ਆਲਰਾਊਂਡਰ ਹਾਰਦਿਕ ਪੰਡਯਾ ਦੇ ਟੂਰਨਾਮੈਂਟ ਵਿਚਾਲੇ ਬਾਹਰ ਹੋਣ ਤੋਂ ਬਾਅਦ ਹੀ ਆਖਰੀ-11 ਵਿਚ ਜਗ੍ਹਾ ਬਣਾ ਸਕੀ। ਇਸ ਤੋਂ ਬਾਅਦ ਸ਼ੰਮੀ ਆਪਣੀ ਗਤੀ ਤੇ ਸੀਮ ਨਾਲ ਅਦਭੁੱਤ ਰਿਹਾ, ਉਹ ਹਰ ਸਥਿਤੀ ਵਿਚ ਗੇਂਦ ਨੂੰ ਮੂਵ ਕਰ ਵਾ ਸਕਿਆ ਹੈ। ਸਾਬਕਾ ਭਾਰਤੀ ਮੁੱਖ ਕੋਚ ਰਵੀ ਸ਼ਾਸਤਰੀ ਦਾ ਵੀ ਮੰਨਣਾ ਹੈ ਕਿ ਸ਼ੰਮੀ ਐਤਵਾਰ ਨੂੰ ਅਹਿਮਦਾਬਾਦ ਵਿਚ ਆਸਟਰੇਲੀਆ ਵਿਰੁੱਧ ਫਾਈਨਲ ਮੈਚ ਵਿਚ ਅਹਿਮ ਭੂਮਿਕਾ ਨਿਭਾਏਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ