ਕੋਲਕਾਤਾ ਟੈਸਟ ਤੋਂ ਪਹਿਲਾਂ ਸ਼ਮੀ ਦਾ ਵੱਡਾ ਖੁਲਾਸਾ, ਦੱਸਿਆ ਕਿੰਝ ਕਰਣਗੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ

Tuesday, Nov 19, 2019 - 04:46 PM (IST)

ਕੋਲਕਾਤਾ ਟੈਸਟ ਤੋਂ ਪਹਿਲਾਂ ਸ਼ਮੀ ਦਾ ਵੱਡਾ ਖੁਲਾਸਾ, ਦੱਸਿਆ ਕਿੰਝ ਕਰਣਗੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ

ਸਪੋਰਟਸ ਡੈਸਕ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਕਿਹਾ ਕਿ ਭਾਰਤੀ ਟੀਮ ਸ਼ੁੱਕਰਵਾਰ ਤੋਂ ਕੋਲਕਾਤਾ 'ਚ ਸ਼ੁਰੂ ਹੋ ਰਹੇ ਡੇਅ-ਨਾਈਟ ਟੈਸਟ 'ਚ ਜਦੋਂ ਬੰਗਲਾਦੇਸ਼ ਨਾਲ ਖੇਡੇਗੀ ਤਾਂ ਬੱਲੇਬਾਜ਼ਾਂ ਦੀਆਂ ਮੁਸ਼ਕਿਲਾਂ ਵਧਾਉਣ ਲਈ ਉਹ ਗੇਂਦ ਦੀ ਲੈਂਥ 'ਚ ਬਦਲਾਅ ਕਰਦੇ ਰਹਿਣਗੇ। ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਸ਼ਮੀ ਨੇ ਇੰਦੌਰ 'ਚ ਪਹਿਲਾਂ ਟੈਸਟ 'ਚ ਸੱਤ ਵਿਕਟਾਂ ਲਈਆਂ ਸਨ। PunjabKesari ਦਰਅਸਲ ਇਕ ਟੀ. ਵੀ. ਸ਼ੋਅ ਦੇ ਦੌਰਾਨ ਸ਼ਮੀ ਨੇ ਕਿਹਾ, 'ਗੇਂਦਬਾਜ਼ਾਂ ਨੂੰ ਵਿਕਟ 'ਤੇ ਨਜ਼ਰ ਬਣਾਏ ਰੱਖਣੀ ਹੋਵੇਗੀ। ਪਿੱਚ ਹੌਲੀ ਹੋਣ 'ਤੇ ਮੈਨੂੰ ਵੱਧ ਕੋਸ਼ਿਸ਼ ਕਰਨੀ ਹੋਵੇਗੀ ਅਤੇ ਜਦੋਂ ਬੱਲੇਬਾਜ਼ ਅਸਹਜ ਨਜ਼ਰ  ਆਏ ਤਾਂ ਦਬਾਅ ਬਣਾਉਣਾ ਹੋਵੇਗਾ। ਲੈਂਥ 'ਚ ਬਦਲਾਅ ਕਰਦੇ ਰਹਿਣੇ ਹੋਣਗੇ। ਇਸ 'ਚ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਇੰਦੌਰ ਟੈਸਟ 'ਚ ਦੋਹਰਾ ਸੈਂਕੜਾ ਲਾਉਣ ਵਾਲੇ ਮਯੰਕ ਅਗਰਵਾਲ ਨੂੰ ਅਲਰਟ ਕੀਤਾ ਹੈ ਕਿ ਬੰਗਲਾਦੇਸ਼ੀ ਟੀਮ ਆਉਣ ਵਾਲੇ ਮੈਚਾਂ 'ਚ ਉਨ੍ਹਾਂ ਦੇ ਸਾਹਮਣੇ ਬਿਹਤਰ ਤਿਆਰੀ ਦੇ ਨਾਲ ਉਤਰੇਗੀ। ਉਨ੍ਹਾਂ ਨੇ ਕਿਹਾ, 'ਉਹ ਟੈਸਟ ਕ੍ਰਿਕਟ ਦਾ ਮਜ਼ਾ ਲੈ ਰਿਹਾ ਹੈ। ਇਹ ਉਉਸਦਾ ਪਹਿਲਾ ਸਾਲ ਹੈ ਅਤੇ ਉਮੀਦ ਹੈ ਕਿ ਉਹ ਅਗਲੀ ਸੀਜ਼ਨ 'ਚ ਵੀ ਲੈਅ ਕਾਇਮ ਰੱਖੇਗਾ ਪਰ ਹੁਣ ਵਿਰੋਧੀ ਟੀਮ ਉਸ ਦੇ ਖਿਲਾਫ ਜ਼ਿਆਦਾ ਤਿਆਰੀ ਨਾਲ ਉਤਰੇਗੀ।PunjabKesari
ਭਾਰਤ ਦੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ, ਭਾਰਤ ਦੇ ਕੋਲ ਮੁਕੰਮਲ ਗੇਂਦਬਾਜ਼ੀ ਹਮਲਾ ਹੈ। ਉਨ੍ਹਾਂ ਨੇ ਕਿਹਾ,  'ਕੁਝ ਟੀਮਾਂ ਦੇ ਕੋਲ ਚੰਗੇ ਤੇਜ਼ ਗੇਂਦਬਾਜ਼ ਅਤੇ ਕੁਝ ਦੇ ਕੋਲ ਚੰਗੇ ਸਪਿਨਰ ਹਨ ਪਰ ਭਾਰਤ ਦੇ ਕੋਲ ਦੋ ਚੰਗੇ ਸਪਿਨਰ ਅਤੇ ਤਿੰਨ ਚੰਗੇ ਤੇਜ਼ ਗੇਂਦਬਾਜ਼ ਹਨ। ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਤਾਂ ਖੇਡ ਵੀ ਨਹੀਂ ਰਹੇ ਹਨ ਮਤਲਬ ਕੁਲ ਮਿਲਾ ਕੇ 8 ਚੰਗੇ ਗੇਂਦਬਾਜ਼ ਹਨ ਅਤੇ ਇਹੀ ਵਜ੍ਹਾ ਹੈ ਕਿ ਪਿਛਲੇ ਦੋ ਸਾਲਾਂ 'ਚ ਭਾਰਤ ਨੇ ਕਈ ਵਾਰ ਟੀਮਾਂ ਨੂੰ ਆਲ ਆਊਟ ਕੀਤਾ ਹੈ।PunjabKesari


Related News