ਬ੍ਰੇਕ ਦੌਰਾਨ ਨਵੇਂ ਸਾਲ ਦੀਆਂ ਚੁਣੌਤੀਆਂ ''ਚ ਰੁੱਝਾ ਸ਼ੰਮੀ (Video)

01/07/2020 7:17:10 PM

ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਸ਼੍ਰੀਲੰਕਾ ਵਿਰੁੱਧ ਭਾਵੇਂ ਹੀ ਮੌਜੂਦਾ ਟੀ-20 ਸੀਰੀਜ਼ ਵਿਚ ਆਰਾਮ ਦਿੱਤਾ ਗਿਆ ਹੈ ਪਰ ਉਹ ਨਵੇਂ ਸਾਲ ਦੀਆਂ ਆਗਾਮੀਆਂ ਚੁਣੌਤੀਆਂ ਲਈ ਪੂਰੇ ਜ਼ੋਰ-ਸ਼ੋਰ ਨਾਲ ਤਿਆਰੀਆਂ ਵਿਚ ਰੁੱਝਾ  ਹੋਇਆ ਹੈ। ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਨੇ ਸੋਸ਼ਲ ਮੀਡੀਆ 'ਤੇ ਆਪਣੀ ਟ੍ਰੇਨਿੰਗ ਦੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਵੇਟਲਿਫਟਿੰਗ ਕਰਦਾ ਦਿਖਾਈ ਦੇ ਰਿਹਾ ਹੈ।

ਸ਼ੰਮੀ ਨੇ ਆਪਣੀ ਤਸਵੀਰ ਦੇ ਨਾਲ ਲਿਖਿਆ, ''ਟ੍ਰੇਨਿੰਗ ਜਾਰੀ ਹੈ... ਨਵੇਂ ਸਾਲ ਵਿਚ ਨਵੀਆਂ ਚੁਣੌਤੀਆਂ ਲਈ ਤਿਆਰੀ ਕਰ ਰਿਹਾ ਹਾਂ।''
ਜ਼ਬਰਦਸਤ ਫਾਰਮ ਵਿਚ ਚੱਲ ਰਹੇ ਤਜਰਬੇਕਾਰ ਤੇਜ਼ ਗੇਂਦਬਾਜ਼ ਨੂੰ ਮੌਜੂਦਾ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਫਿਲਹਾਲ ਆਰਾਮ ਦਿੱਤਾ ਗਿਆ ਹੈ। ਸ਼ੰਮੀ ਨੇ ਸਾਲ 2019 ਵਿਚ 20 ਮੈਚਾਂ ਵਿਚ 42 ਕੌਮਾਂਤਰੀ ਵਿਕਟਾਂ ਕੱਢੀਆਂ ਹਨ। ਉਹ ਮੁੰਬਈ ਵਿਚ 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਆਸਟਰੇਲੀਆ ਵਿਰੁੱਧ ਮਹੱਤਵਪੂਰਨ 3 ਵਨ ਡੇ ਮੈਚਾਂ ਦੀ ਸੀਰੀਜ਼ ਨਾਲ ਰਾਸ਼ਟਰੀ ਟੀਮ ਵਿਚ ਵਾਪਸੀ ਕਰੇਗਾ। ਸ਼ੰਮੀ ਨੇ ਪਿਛਲੇ ਸਾਲ ਵਿਸ਼ਵ ਕੱਪ ਵਿਚ ਅਫਗਾਨਿਸਤਾਨ ਵਿਰੁੱਧ ਹੈਟ੍ਰਿਕ ਲਈ ਸੀ। ਫਿਲਹਾਲ ਉਹ ਭਾਰਤੀ ਟੀਮ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਵਿਚ ਸ਼ਾਮਲ ਹੈ।


Related News