ਸ਼ਮੀ ਤੇ ਬੁਮਰਾਹ ਦੀ ਸਾਂਝੇਦਾਰੀ ਨਾਲ ਜਿੱਤ ਦਾ ਮਾਹੌਲ ਬਣਿਆ : ਕੋਹਲੀ

Tuesday, Aug 17, 2021 - 12:53 AM (IST)

ਸ਼ਮੀ ਤੇ ਬੁਮਰਾਹ ਦੀ ਸਾਂਝੇਦਾਰੀ ਨਾਲ ਜਿੱਤ ਦਾ ਮਾਹੌਲ ਬਣਿਆ : ਕੋਹਲੀ

ਲੰਡਨ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਦੇ ਵਿਰੁੱਧ ਲਾਰਡਸ ਵਿਚ ਖੇਡੇ ਗਏ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਮਿਲੀ 151 ਦੌੜਾਂ ਨਾਲ ਜਿੱਤ ਦਾ ਸਿਹਰਾ ਪੂਰੀ ਟੀਮ ਨੂੰ ਦਿੰਦੇ ਹੋਏ ਸੋਮਵਾਰ ਨੂੰ ਇੱਥੇ ਕਿਹਾ ਕਿ ਮੁਹੰਮਦ ਸ਼ਮੀ ਤੇ ਜਸਪ੍ਰੀਤ ਬੁਮਰਾਹ ਦੇ ਵਿਚਾਲੇ ਦੂਜੀ ਪਾਰੀ ਵਿਚ 9ਵੇਂ ਵਿਕਟ ਦੀ ਸਾਂਝੇਦਾਰੀ ਨੇ ਟੀਮ ਦੇ ਲਈ ਜਿੱਤ ਦਾ ਮਾਹੌਲ ਤਿਆਰ ਕੀਤਾ। ਭਾਰਤ ਨੇ ਸ਼ਮੀ (70 ਗੇਂਦਾਂ 'ਤੇ ਅਜੇਤੂ 56 ਦੌੜਾਂ) ਅਤੇ ਬੁਮਰਾਹ (64 ਗੇਂਦਾਂ 'ਤੇ ਅਜੇਤੂ 34 ਦੌੜਾਂ) ਦੇ ਵਿਚਾਲੇ 9ਵੇਂ ਵਿਕਟ ਦੇ ਲਈ 89 ਦੌੜਾਂ ਦੀ ਅਟੁੱਟ ਸਾਂਝੇਦਾਰੀ ਨਾਲ ਆਪਣੀ ਦੂਜੀ ਪਾਰੀ 8 ਵਿਕਟਾਂ 'ਤੇ 298 ਦੌੜਾਂ 'ਤੇ ਖਤਮ ਕਰਕੇ ਇੰਗਲੈਂਡ ਦੇ ਸਾਹਮਣੇ 272 ਦੌੜਾਂ ਦਾ ਟੀਚਾ ਰੱਖਿਆ ਅਤੇ ਫਿਰ ਉਸਦੀ ਪੂਰੀ ਟੀਮ 120 ਦੌੜਾਂ 'ਤੇ ਢੇਰ ਹੋ ਗਈ।

ਇਹ ਖ਼ਬਰ ਪੜ੍ਹੋ- ENG v IND : ਬੁਮਰਾਹ ਤੇ ਸ਼ਮੀ ਦਾ ਪਵੇਲੀਅਨ 'ਚ ਹੋਇਆ ਸ਼ਾਨਦਾਰ ਸਵਾਗਤ (ਵੀਡੀਓ)

PunjabKesari

ਇਹ ਖ਼ਬਰ ਪੜ੍ਹੋ- ਸ਼ਮੀ ਨੇ ਖੇਡੀ ਸ਼ਾਨਦਾਰ ਪਾਰੀ, ਇਨ੍ਹਾਂ 10 ਦਿੱਗਜ ਖਿਡਾਰੀਆਂ ਤੋਂ ਵੀ ਨਿਕਲੇ ਅੱਗੇ

ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਨੂੰ ਪੂਰੀ ਟੀਮ 'ਤੇ ਮਾਣ ਹੈ। ਪਿੱਚ ਤੋਂ ਪਹਿਲੇ ਤਿੰਨ ਦਿਨ ਗੇਂਦਬਾਜ਼ਾਂ ਨੂੰ ਮਦਦ ਨਹੀਂ ਮਿਲੀ ਪਰ ਅਸੀਂ ਆਪਣੀ ਰਣਨੀਤੀ ਵਧੀਆ ਤਰ੍ਹਾਂ ਨਾਲ ਲਾਗੂ ਕੀਤੀ। ਦੂਜੀ ਪਾਰੀ ਵਿਚ ਜਸਪ੍ਰੀਤ ਨੇ ਜਿਸ ਤਰ੍ਹਾਂ ਨਾਲ ਦਬਾਅ ਦੇ ਹਾਲਾਤਾਂ ਵਿਚ ਬੱਲੇਬਾਜ਼ੀ ਕੀਤੀ ਉਹ ਬੇਮਿਸਾਲ ਸੀ। ਇੱਥੋਂ ਹੀ ਮਾਹੌਲ ਬਣਿਆ, ਜਿਸ ਦੌਰਾਨ ਸਾਨੂੰ ਅੱਗੇ ਮਦਦ ਮਿਲੀ। ਉਨ੍ਹਾਂ ਨੇ ਕਿਹਾ ਕਿ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਅਜਿਹੀ ਸਾਂਝੇਦਾਰੀ ਕਰਨ ਦੇ ਜ਼ਿਆਦਾ ਮੌਕੇ ਨਹੀਂ ਮਿਲਦੇ ਅਤੇ ਜਦੋ ਵੀ ਅਸੀਂ ਸਫਲ ਹੋਏ ਹਾਂ ਉਦੋ ਸਾਡੇ ਹੇਠਲੇ ਕ੍ਰਮ ਨੇ ਆਪਣਾ ਯੋਗਦਾਨ ਦਿੱਤਾ।ਕੋਹਲੀ ਨੇ ਕਿਹਾ ਕਿ ਟੀਮ ਸਮਝਦੀ ਸੀ ਕਿ 60 ਓਵਰ ਵਿਚ 272 ਦੌੜਾਂ ਬਣਾਉਣਾ ਮੁਸ਼ਕਿਲ ਹੋਵੇਗਾ ਪਰ 10 ਵਿਕਟਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਕੋਹਲੀ ਨੇ ਕਿਹਾ ਅਸੀਂ ਜਾਣਦੇ ਸੀ ਕਿ ਅਸੀਂ 10 ਵਿਕਟਾਂ ਹਾਸਲ ਕਰਦੇ ਹਾਂ। ਭਾਰਤ ਦੀ ਇਹ ਲਾਰਡਸ ਵਿਚ ਤੀਜੀ ਜਿੱਤ ਹੈ।ਇਸ ਤੋਂ ਪਹਿਲਾਂ ਉਸ ਨੇ 2014 ਵਿਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਇੱਥੇ ਜਿੱਤ ਹਾਸਲ ਕੀਤੀ ਸੀ। ਕੋਹਲੀ ਵੀ ਉਸ ਟੀਮ ਦਾ ਹਿੱਸਾ ਸੀ। 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News