ਸ਼੍ਰੀਲੰਕਾ ਵਿਰੁੱਧ ਪਹਿਲੇ ਟੈਸਟ ਦੇ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਸ਼ਾਕਿਬ ਦੀ ਵਾਪਸੀ
Sunday, Apr 24, 2022 - 07:29 PM (IST)

ਢਾਕਾ- ਸ਼੍ਰੀਲੰਕਾ ਦੇ ਵਿਰੁੱਧ 15 ਮਈ ਤੋਂ 2 ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਦੇ ਲਈ ਟੀਮ ਦਾ ਐਲਾਨ ਕੀਤਾ ਗਿਆ ਹੈ ਅਤੇ ਅਨੁਭਵੀ ਆਲਰਾਊਂਡਰ ਸ਼ਾਕਿਬ ਅਲ ਹਸਨ ਦੀ ਵਾਪਸੀ ਹੋਈ ਹੈ। ਸ਼੍ਰੀਲੰਕਾ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਚੱਕਰ ਦੇ ਤਹਿਤ ਖੇਡੀ ਜਾਵੇਗੀ, ਜਿੱਥੇ ਸ਼੍ਰੀਲੰਕਾ ਵਰਤਮਾਨ ਵਿਚ 50 ਫਸਦੀ ਦੇ ਅੰਕ ਦੇ ਨਾਲ 5ਵੇਂ ਸਥਾਨ 'ਤੇ ਹੈ, ਜਦਕਿ ਬੰਗਲਾਦੇ 16.66 ਫੀਸਦੀ ਦੇ ਨੀਲ 8ਵੇਂ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
59 ਟੈਸਟ ਮੈਚਾਂ ਵਿਚ 4000 ਤੋਂ ਜ਼ਿਆਦਾ ਦੌੜਾਂ ਬਣਾਉਣ ਅਤੇ 215 ਵਿਕਟਾਂ ਹਾਸਲ ਕਰਨ ਵਾਲੇ ਸ਼ਾਕਿਬ ਵਿਅਕਤੀਗਤ ਕਾਰਨਾਂ ਨਾਲ ਦੱਖਣੀ ਅਫਰੀਕਾ ਦੇ ਵਿਰੁੱਧ 2 ਮੈਚਾਂ ਦੀ ਟੈਸਟ ਸੀਰੀਜ਼ ਤੋਂ ਖੁੰਝ ਗਏ। ਟਾਈਗਰਸ ਨੇ ਸੀਰੀਜ਼ ਵਿਚ ਆਪਣੇ ਇਕ-ਦੋ ਆਲਰਾਊਂਡਰ ਦੀਆਂ ਸੇਵਾਵਾਂ ਕਾਰਨ 2-0 ਨਾਲ ਸੀਰੀਜ਼ ਗੁਆ ਦਿੱਤੀ, ਜਿਸ ਵਿਚ ਚੌਥੀ ਪਾਰੀ ਦੇ 2 ਨਿਰਾਸ਼ਾਜਨਕ ਪ੍ਰਦਰਸ਼ਨ ਸ਼ਾਮਿਲ ਸਨ। ਸ਼ੇਰਫੁਲ ਇਸਲਾਮ ਦੀ ਟੀਮ ਵਿਚ ਐਂਟ੍ਰੀ ਫਿਟਨੈੱਸ ਦੇ ਅਧੀਨ ਹੋਵੇਗੀ। ਉਹ ਸੱਟ ਦੇ ਕਾਰਨ ਦੱਖਣੀ ਅਫਰੀਕਾ ਦੇ ਵਿਰੁੱਧ ਸੀਰੀਜ਼ ਤੋਂ ਵੀ ਖੁੰਝ ਗਏ ਸਨ। ਪ੍ਰੋਟੀਆਜ਼ ਦੇ ਵਿਰੁੱਧ ਪਹਿਲੇ ਟੈਸਟ ਦੇ ਦੌਰਾਨ ਮੋਢੇ ਵਿਚ ਸੱਟ ਲੱਗਣ ਵਾਲੇ ਤਸਕੀਨ ਅਹਿਮਦ ਅਨਉਲਪੱਬਧ ਹਨ, ਕਿਉਂਕਿ ਉਸਦੀ ਰਿਕਵਰੀ ਜਾਰੀ ਹੈ।
ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਤੀਰਅੰਦਾਜ਼ੀ : ਭਾਰਤ ਦੀ 'ਕੰਪਾਊਂਡ' ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ
ਬੰਗਲਾਦੇਸ਼ ਟੀਮ:-
ਮੋਮਿਨੁਲ ਹੱਕ (ਕਪਤਾਨ), ਤਮੀਮ ਇਕਬਾਲ, ਮਹਿਮੂਦੁਲ ਹਸਨ ਜੋਏ, ਨਜਮੁਲ ਹੁਸੈਨ ਸ਼ਾਂਤੋ, ਮੁਸ਼ਫਿਕੁਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ, ਯਾਸਿਰ ਅਲੀ, ਤੈਜੁਲ ਇਸਲਾਮ, ਮੇਹਦੀ ਹਸਨ ਮਿਰਾਜ, ਇਬਾਦੋਤ ਹੁਸੈਨ, ਖਾਲਿਦ ਅਹਿਮਦ, ਨੂਰੁਲ ਹਸਨ, ਰੇਜੌਰ ਰਹਿਮਾਨ ਰਾਜਾ, ਸ਼ੋਹਿਦੁਲ ਇਸਲਾਮ, ਸ਼ੌਰਫੁਲ ਇਸਲਾਮ (ਫਿਟਨੈੱਸ ਦੇ ਅਧੀਨ)।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।