ਸ਼ਾਕਿਬ ਤੋਂ ਹਟੀ ਪਾਬੰਦੀ, ਫਿਟਨੈੱਸ ਟੈਸਟ ''ਚ ਹਿੱਸਾ ਲਵੇਗਾ
Thursday, Nov 05, 2020 - 07:24 PM (IST)
ਢਾਕਾ– ਬੰਗਲਾਦੇਸ਼ ਦੇ ਤਜਰੇਬਕਾਰ ਕ੍ਰਿਕਟਰ ਸ਼ਾਕਿਬ ਅਲ ਹਸਨ 'ਤੇ ਸੱਟੇਬਾਜ਼ਾਂ ਵਲੋਂ ਉਸ ਨਾਲ ਸੰਪਰਕ ਕਰਨ ਦੀ ਜਾਣਕਾਰੀ ਨਾ ਦੇਣ ਦੇ ਕਾਰਣ ਲਾਈ ਗਈ ਇਕ ਸਾਲ ਦੀ ਪਾਬੰਦੀ ਹਟ ਗਈ ਹੈ ਤੇ ਉਹ ਆਗਾਮੀ ਫਿਟਨੈੱਸ ਟੈਸਟ ਵਿਚ ਵੀ ਹਿੱਸਾ ਲਵੇਗਾ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਵੀ ਸ਼ਾਕਿਬ 'ਤੇ ਪਾਬੰਦੀ ਹਟਣ ਤੋਂ ਬਾਅਦ ਐਲਾਨ ਕਰਦੇ ਹੋਏ ਕਿਹਾ ਕਿ ਸ਼ਾਕਿਬ 9 ਨਵੰਬਰ ਨੂੰ ਹੋਣ ਵਾਲੇ ਫਿਟਨੈੱਸ ਟੈਸਟ ਵਿਚ ਹਿੱਸਾ ਲਵੇਗਾ ਤਾਂ ਕਿ ਬੰਗਲਾਦੇਸ਼ ਦੇ ਆਗਾਮੀ ਦੌਰੇ ਲਈ ਆਪਣੇ ਆਪ ਨੂੰ ਫਿੱਟ ਸਾਬਤ ਕਰ ਸਕੇ।
ਸ਼ਾਕਿਬ ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ.ਸੀ.) ਵਲੋਂ ਲਾਈ ਗਈ ਇਕ ਸਾਲ ਦਾ ਪਾਬੰਦੀ ਦੇ ਹਟਣ ਤੋਂ ਬਾਅਦ ਕਿਹਾ ਕਿ ਇਸ ਪਾਬੰਦੀ ਨੇ ਜ਼ਿੰਦਗੀ ਦੇ ਪ੍ਰਤੀ ਉਸਦੀ ਧਾਰਣਾ ਬਦਲ ਦਿੱਤੀ ਹੈ ਤੇ ਉਸ ਨੂੰ ਉਸ ਸਮੇਂ ਲਈ ਪਛਤਾਵਾ ਨਹੀਂ ਹੈ, ਜਿਹੜਾ ਉਸ ਨੂੰ ਕ੍ਰਿਕਟ ਤੋਂ ਦੂਰ ਬਿਤਾਉਣਾ ਪਿਆ। ਸ਼ਾਕਿਬ 'ਤੇ ਇਕ ਸਾਲ ਦੀ ਪਾਬੰਦੀ ਦੀ ਮਿਆਦ ਪੂਰੀ ਹੋ ਚੁੱਕੀ ਹੈ ।