ਸਾਕਿਬ ਨੂੰ ਜੈਪੁਰ ''ਚ ਤਿੰਨ ਸ਼ਾਟ ਦੀ ਬੜ੍ਹਤ

09/25/2019 8:51:14 PM

ਜੈਪੁਰ— ਬੈਂਗਲੁਰੂ ਦੇ ਸੈਯਦ ਸਾਕਿਬ ਅਹਿਮਦ ਨੇ ਨੌ ਅੰਡਰ 61 ਦਾ ਸ਼ਾਨਦਾਰ ਸਕੋਰ ਬਣਾਇਆ ਤੇ ਟਾਟਾ ਸਟੀਲ ਜੈਪੁਰ ਓਪਨ ਗੋਲਫ ਟੂਰਨਾਮੈਂਟ 'ਚ ਬੁੱਧਵਾਰ ਨੂੰ ਦੂਜੇ ਦੌਰ ਤੋਂ ਬਾਅਦ ਤਿੰਨ ਸ਼ਾਟ ਬੜ੍ਹਤ ਬਣਾਈ। ਸਾਕਿਬ ਦਾ ਕੁੱਲ ਯੋਗ ਹੁਣ 15 ਅੰਡਰ 125 ਹੈ। ਪੀ. ਜੀ. ਟੀ. ਆਈ. ਦੇ ਸਾਬਕਾ ਜੇਤੂ ਸਾਕਿਬ ਨੇ ਕਿਸੇ ਪੀ. ਜੀ. ਟੀ. ਆਈ. ਮੁਕਾਬਲੇ 'ਚ 2 ਦੌਰ ਤੋਂ ਬਾਅਦ ਸਭ ਤੋਂ ਘੱਟ ਸਕੋਰ ਦੇ ਵਿਕ੍ਰਾਂਤ ਚੋਪੜਾ ਦੇ ਪਿਛਲੇ ਰਿਕਾਰਡ ਦੀ ਬਰਾਬਰੀ ਕੀਤੀ। ਨੋਇਡਾ ਦੇ ਰਹਿਣ ਵਾਲੇ ਵਿਕ੍ਰਾਂਤ ਨੇ ਵੀ 2017 'ਚ ਜੈਪੁਰ ਓਪਨ 'ਚ ਰਾਮਬਾਗ ਗੋਲਫ ਕਲੱਬ 'ਚ ਹੀ ਇਹ ਉਪਲੱਬਧੀ ਹਾਸਲ ਕੀਤੀ ਸੀ। ਪਹਿਲੇ ਦੌਰ 'ਚ 61 ਦਾ ਕਾਰਡ ਖੇਡ ਕੇ ਚੋਟੀ 'ਤੇ ਰਹਿਣ ਵਾਲੇ ਗੁਰੂਗ੍ਰਾਮ ਦੇ ਅਭਿਨਵ ਲੋਹਾਨ ਨੇ ਦੂਜੇ ਦਿਨ 67 ਦਾ ਕਾਰਡ ਖੇਡਿਆ। ਉਹ ਕੁੱਲ 12 ਅੰਡਰ 128 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਖਿਸਕ ਗਏ।


Gurdeep Singh

Content Editor

Related News