IPL ਨੂੰ ਵਿਚਾਲੇ ਹੀ ਛੱਡ ਸਕਦੇ ਹਨ ਸ਼ਾਕਿਬ ਤੇ ਰਹਿਮਾਨ, ਇਹ ਹੈ ਵਜ੍ਹਾ
Monday, May 03, 2021 - 11:08 PM (IST)

ਢਾਕਾ- ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਅਤੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਆਈ. ਪੀ. ਐੱਲ. ਤੋਂ ਯੋਜਨਾ ਦੇ ਅਨੁਸਾਰ ਥੋੜਾ ਪਹਿਲਾਂ ਬੰਗਲਾਦੇਸ਼ ਆਉਣਾ ਪੈ ਸਕਦਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਪ੍ਰਮੁੱਖ ਨਿਜ਼ਾਮੂਦੀਨ ਚੌਧਰੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ 'ਚ ਸਿਹਤ ਮੰਤਰਾਲਾ ਵਲੋਂ ਲਾਗੂ ਕੁਆਰੰਟੀਨ ਨਿਯਮ ਦੇ ਕਾਰਨ ਸ਼ਾਕਿਬ ਤੇ ਮੁਸਤਾਫਿਜ਼ੁਰ ਨੂੰ ਥੋੜਾ ਜਲਦ ਵਾਪਸ ਆਉਣਾ ਪੈ ਸਕਦਾ ਹੈ। 1 ਮਈ ਤੋਂ ਲਾਗੂ ਨਵੇਂ ਕੁਆਰੰਟੀਨ ਨਿਯਮ ਅਨੁਸਾਰ ਭਾਰਤ ਅਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਨੂੰ ਦੇਸ਼ 'ਚ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ 14 ਦਿਨ ਦੇ ਲਾਜ਼ਮੀ ਕੁਆਰੰਟੀਨ ਪੀਰੀਅਰਡ 'ਚ ਰਹਿਣਾ ਹੋਵੇਗਾ।
ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ
ਬੀ. ਸੀ. ਬੀ. ਨੂੰ ਇਸ 'ਤੇ ਕਿਸੇ ਛੂਟ ਦੇ ਲਈ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ ਤੋਂ ਵਿਸ਼ੇਸ਼ ਇਜਾਜ਼ਤ ਦੀ ਲੋੜ ਹੋਵੇਗੀ। ਇਸ ਤੋਂ ਪਹਿਲਾਂ ਬੀ. ਸੀ. ਬੀ. ਆਪਣੇ ਵਿਦੇਸ਼ੀ ਕੋਚਿੰਗ ਸਟਾਫ ਤੇ ਕ੍ਰਿਕਟਰਾਂ ਦੇ ਲਈ ਕੁਆਰੰਟੀਨ ਨੂੰ ਘੱਟ ਕਰਨ 'ਚ ਕਾਮਯਾਬ ਰਿਹਾ ਹੈ ਪਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤ ਜਾਂ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਲੋਕਾਂ ਦੇ ਲਈ ਕੁਆਰੰਟੀਨ 'ਚ ਛੂਟ ਦੀ ਸੰਭਾਵਨਾ ਘੱਟ ਹੀ ਹੋਵੇਗੀ ਹਾਲਾਂਕਿ ਸ਼੍ਰੀਲੰਕਾ ਤੋਂ ਆਉਣ ਵਾਲੀ ਬੰਗਲਾਦੇਸ਼ ਟੀਮ ਦੇ ਇਸ ਕੁਆਰੰਟੀਨ ਨਿਯਮ ਦੀ ਪਾਲਣਾ ਕਰਨ ਦੀ ਸੰਭਵਨਾ ਨਹੀਂ ਹੈ।
ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ
ਨਿਜ਼ਾਮੁਦੀਨ ਚੌਧਰੀ ਨੇ ਕਿਹਾ ਕਿ ਅਸੀਂ ਸ਼ਾਕਿਬ ਤੇ ਮੁਸਤਾਫਿਜ਼ੁਰ ਤੋਂ ਪੁੱਛਿਆ ਹੈ ਕਿ ਅਗਲੇ 15 ਦਿਨਾਂ ਦੇ ਲਈ ਉਸਦੀ ਕੀ ਯੋਜਨਾ ਹੈ। ਇਸ ਵਿਚ ਅਸੀਂ ਸਿਹਤ ਮੰਤਰਾਲਾ ਨਾਲ ਤੋਂ ਵੀ ਇਹ ਪੁੱਛਿਆ ਹੈ ਕਿ ਦੋਵਾਂ ਖਿਡਾਰੀਆਂ ਨੂੰ ਕਿਸ ਤਰ੍ਹਾਂ ਨਾਲ ਕੁਆਰੰਟੀਨ ਪ੍ਰੋਟੋਕਾਲ ਦੀ ਪਾਲਣਾ ਕਰਨੀ ਹੋਵੇਗੀ। ਜੇਕਰ ਸਿਹਤ ਮੰਤਰਾਲਾ ਸੁਝਾਅ ਦਿੰਦਾ ਹੈ ਕਿ ਉਨ੍ਹਾਂ ਨੂੰ ਸੱਤ ਜਾਂ 14 ਦਿਨਾਂ ਦੇ ਕੁਆਰੰਟੀਨ ਦੀ ਪਾਲਣਾ ਕਰਨੀ ਹੋਵੇਗੀ ਤਾਂ ਉਨ੍ਹਾਂ ਨੂੰ ਆਈ. ਪੀ. ਐੱਲ. ਤੋਂ ਨਿਰਧਾਰਤ ਸਮੇਂ ਤੋਂ ਪਹਿਲਾਂ ਵਾਪਸ ਆਉਣਾ ਹੋਵੇਗਾ ਪਰ ਇਸ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਹੋਵੇਗਾ ਉਸਦੇ ਲਈ ਕਿਹੜੇ ਨਿਯਮ ਲਾਗੂ ਹੋਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।