ਤੀਜੀ ਵਾਰ ਪਿਤਾ ਬਣਨਗੇ ਸ਼ਾਕਿਬ ਅਲ ਹਸਨ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ
Saturday, Jan 02, 2021 - 11:21 AM (IST)
![ਤੀਜੀ ਵਾਰ ਪਿਤਾ ਬਣਨਗੇ ਸ਼ਾਕਿਬ ਅਲ ਹਸਨ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ](https://static.jagbani.com/multimedia/2021_1image_11_16_006929710shakib.jpg)
ਨਵੀਂ ਦਿੱਲੀ: ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਤੀਜੀ ਵਾਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਉਮੇ ਅਹਿਮਦ ਸ਼ਿਸ਼ਿਰ ਇਸ ਸਾਲ ਬੱਚੇ ਨੂੰ ਜਨਮ ਦੇਵੇਗੀ। ਸ਼ਾਕਿਬ ਆਪਣੇ ਪਰਿਵਾਰ ਨਾਲ 2020 ਤੋਂ ਅਮਰੀਕਾ ਵਿਚ ਰਹਿ ਰਹੇ ਹਨ।
ਇਹ ਵੀ ਪੜ੍ਹੋ : ਸੇਬੀ ਨੇ ਮੁਕੇਸ਼ ਅੰਬਾਨੀ ਅਤੇ ਰਿਲਾਇੰਸ ਇੰਡਸਟਰੀਜ਼ ’ਤੇ ਲਾਇਆ 40 ਕਰੋੜ ਦਾ ਜੁਰਮਾਨਾ
ਸ਼ਾਕਿਬ ਅਲ ਹਸਨ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਅੱਖਾਂ ਬੰਦ ਕਰਕੇ ਆਪਣੀ ਪਤਨੀ ਦੇ ਬੇਬੀ ਬੰਪ ਨੂੰ ਕਿੱਸ ਕਰ ਰਹੇ ਹਨ। ਉਨ੍ਹਾਂ ਲਿਖਿਆ, ‘ਨਵਾਂ ਸਾਲ, ਨਵੀਂ ਸ਼ੁਰੂਆਤ, ਨਵੀਂ ਚੀਜ਼। ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਹੋਵੇ।’
ਇਹ ਵੀ ਪੜ੍ਹੋ : ਔਰਤਾਂ ਦੀ ਸੁਰੱਖਿਅਤ ਸਟੇਅ ਲਈ ਬਣੀ ਟੈਂਟ ਸਿਟੀ, ਵੇਖੋ ਤਸਵੀਰਾਂ
33 ਸਾਲਾ ਇਹ ਕ੍ਰਿਕਟਰ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਹੈ, ਕਿਉਂਕਿ ਉਨ੍ਹਾਂ ਨੇ 15 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕੋਈ ਵੀ ਇੰਟਰਨੈਸ਼ਨਲ ਮੈਚ ਨਹੀਂ ਖੇਡਿਆ ਹੈ। 24 ਅਪ੍ਰੈਲ 2020 ਨੂੰ ਇਸ ਜੋੜੇ ਦੇ ਦੂਜੇ ਬੱਚੇ ਦਾ ਜਨਮ ਹੋਇਆ ਸੀ, ਜਿਸ ਦਾ ਨਾਮ ਇਰਮ ਹਸਨ ਰੱਖਿਆ ਸੀ। ਸ਼ਾਕਿਬ ਦੇ ਪਹਿਲੇ ਬੱਚੇ ਅਲਾਈਨਾ ਉਬਰੇ ਹਸਨ ਦਾ ਜਨਮ 8 ਨਵੰਬਰ 2015 ਨੂੰ ਹੋਇਆ ਸੀ।
ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।