ਸ਼ਾਕਿਬ ਅਲ ਹਸਨ ਏਸ਼ੀਆ ਕੱਪ ਤੇ ਟੀ-20 ਵਿਸ਼ਵ ਕੱਪ ਲਈ ਬੰਗਲਾਦੇਸ਼ ਦਾ ਕਪਤਾਨ ਨਿਯੁਕਤ
Sunday, Aug 14, 2022 - 12:33 PM (IST)
ਢਾਕਾ, (ਭਾਸ਼ਾ)– ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਸ਼ਨੀਵਾਰ ਨੂੰ ਆਪਣੇ ਮੁੱਖ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਆਗਾਮੀ ਏਸ਼ੀਆ ਕੱਪ, ਨਿਊਜ਼ੀਲੈਂਡ ਤਿਕੋਣੀ ਲੜੀ ਤੇ ਟੀ-20 ਵਿਸ਼ਵ ਕੱਪ ਲਈ ਟੀ-20 ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਬੰਗਲਾਦੇਸ਼ ਨੇ ਇਸਦੇ ਨਾਲ ਹੀ 27 ਅਗਸਤ ਤੋਂ ਖੇਡੇ ਜਾਣ ਵਾਲੇ ਏਸ਼ੀਆ ਕੱਪ ਲਈ 17 ਮੈਂਬਰੀ ਟੀਮ ਦਾ ਵੀ ਐਲਾਨ ਕੀਤਾ।
ਇਹ ਵੀ ਪੜ੍ਹੋ : 17 ਸਾਲ 'ਚ ਪਹਿਲੀ ਵਾਰ ਮੇਸੀ ਬਲੋਨ ਡਿਓਰ ਦੀ ਨਾਮਜ਼ਦਗੀ 'ਚ ਨਹੀਂ
ਬੰਗਲਾਦੇਸ਼ ਨੇ ਏਸ਼ੀਆ ਕੱਪ ਲਈ ਆਪਣੀ ਟੀ-20 ਕੌਮਾਂਤਰੀ ਟੀਮ ਵਿਚ ਕਈ ਬਦਲਾਅ ਕੀਤੇ ਹਨ, ਜਿਨ੍ਹਾਂ ਵਿਚ ਲਿਟਨ ਦਾਸ ਨੂੰ ਸੱਟਾਂ ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੱਧਕ੍ਰਮ ਦੇ ਬੱਲੇਬਾਜ਼ ਸਬੀਰ ਰਹਿਮਾਨ ਦੀ ਟੀਮ ਵਿਚ ਵਾਪਸੀ ਹੋਈ ਹੈ ਜਦਕਿ ਮੁਸ਼ਫਿਕਰ ਰਹੀਮ ਨੇ ਵੀ ਵਾਪਸੀ ਕੀਤੀ ਹੈ।
ਇਹ ਵੀ ਪੜ੍ਹੋ : ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਮਹਾਨਤਾ ਦਾ ਦਿਲਚਸਪ ਕਿੱਸਾ ਮੀਤ ਹੇਅਰ ਨੇ ਕੀਤਾ ਸਾਂਝਾ
ਬੰਗਲਾਦੇਸ਼ ਦੀ ਟੀਮ ਇਸ ਤਰ੍ਹਾਂ ਹੈ : ਸ਼ਾਕਿਬ ਅਲ ਹਸਨ (ਕਪਤਾਨ), ਅਨਾਮੁਲ ਹੱਕ, ਮੁਸ਼ਫਿਕਰ ਰਹੀਮ, ਅਫੀਫ ਹੁਸੈਨ, ਮੋਸਾਡੇਕ ਹੁਸੈਨ, ਮਹਿਮੂਦਉਲ੍ਹਾ, ਮੇਹਦੀ ਹਸਨ, ਮੁਹੰਮਦ ਸੈਫਉੱਦੀਨ, ਹਸਨ ਮਹਿਸੂਦ, ਮੁਸਤਾਫਿਜ਼ੁਰ ਰਹਿਮਾਨ, ਨਾਸੁਮ ਅਹਿਮਦ, ਸਬੀਰ ਰਹਿਮਾਨ, ਮੇਹਦੀ ਹਸਨ ਸਿਰਾਜ, ਇਬਾਦਤ ਹੁਸੈਨ, ਪਰਵੇਜ਼ ਹੁਸੈਨ ਇਮੋਨ, ਨੁਰੂਲ ਹਸਨ, ਤਾਸਕਿਨ ਅਹਿਮਦ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।