ਸ਼ਾਕਿਬ ਅਲ ਹਸਨ ਅਤੇ ਯੁਸੂਫ ਪਠਾਨ ਨੇ LPL -2 ਲਈ ਕਰਵਾਈ ਰਜਿਸਟ੍ਰੇਸ਼ਨ

Sunday, Jul 04, 2021 - 01:00 PM (IST)

ਸ਼ਾਕਿਬ ਅਲ ਹਸਨ ਅਤੇ ਯੁਸੂਫ ਪਠਾਨ ਨੇ LPL -2 ਲਈ ਕਰਵਾਈ ਰਜਿਸਟ੍ਰੇਸ਼ਨ

ਕੋਲੰਬੋ,  (ਯੂ. ਐੱਨ. ਆਈ.)- ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਅਤੇ ਭਾਰਤੀ ਆਲਰਾਊਂਡ ਯੁਸੂਫ ਪਠਾਨ ਨੇ ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) ਦੇ ਦੂਜੇ ਸੈਸ਼ਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਟੂਰਨਾਮੈਂਟ ਦੇ ਆਯੋਜਕਾਂ ਮੁਤਾਬਕ ਕੁੱਲ 11 ਦੇਸ਼ਾਂ ਦੇ ਕ੍ਰਿਕਟਰਾਂ ਨੇ ਟੂਰਨਾਮੈਂਟ ’ਚ ਖੇਡਣ ਦੀ ਰੂਚੀ ਦਿਖਾਈ ਹੈ। ਅਸਲ ’ਚ ਪਿਛਲੇ ਸਾਲ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਆਪਣੇ ਖਿਡਾਰੀਆਂ ਨੂੰ ਟੂਰਨਾਮੈਂਟ ’ਚ ਹਿੱਸਾ ਲੈਣ ਦੀ ਇਜ਼ਾਜਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਸ ਵਾਰ ਮਸੌਦੇ ਤੋਂ ਪਹਿਲਾਂ ਸ਼ਾਕਿਬ ਦੇ ਇਲਾਵਾ ਦੇਸ਼ ਦੇ 6 ਹੋਰ ਪ੍ਰਮੁੱਖ ਕ੍ਰਿਕਟਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ’ਚ ਤਜ਼ੁਰਬੇਕਾਰ ਅਤੇ ਮੁੱਖ ਬੱਲੇਬਾਜ਼ ਤਮੀਮ ਇਕਬਾਲ ਵੀ ਸ਼ਾਮਿਲ ਹੈ।


author

Tarsem Singh

Content Editor

Related News